ਪੰਜਾਬ

punjab

ETV Bharat / state

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਚੋਰੀ ਮਾਮਲੇ ਖ਼ਿਲਾਫ਼ ਮਾਨ ਧੜੇ ਨੇ ਘੇਰਿਆ ਬਾਦਲਾਂ ਦਾ ਘਰ - ਸਵਰੂਪ ਚੋਰੀ ਮਾਮਲੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਚੋਰੀ ਹੋਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਮਾਨ ਧੜੇ ਦੇ ਆਗੂ ਤੇ ਵਰਕਰਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਕੀਤਾ। ਇਸ ਦੇ ਲਈ ਉਹ ਆਪਣੇ ਪਾਸਿਓਂ ਸਵਾਲਾਂ ਦਾ ਪੱਤਰ ਲੈ ਕੇ ਪਿੰਡ ਬਾਦਲ ਵਿਖੇ ਸੁਖਬੀਰ ਬਾਦਲ ਦੇ ਘਰ ਦਾ ਘਿਰਾਓ ਕਰਨ ਪੁੱਜੇ।

ਅਕਾਲੀ ਦਲ ਮਾਨ ਨੇ ਘੇਰਿਆ ਸੁਖਬੀਰ ਬਾਦਲ ਦਾ ਘਰ
ਅਕਾਲੀ ਦਲ ਮਾਨ ਨੇ ਘੇਰਿਆ ਸੁਖਬੀਰ ਬਾਦਲ ਦਾ ਘਰ

By

Published : Sep 4, 2020, 3:09 PM IST

ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਮਾਨ ਧੜੇ ਦੇ ਆਗੂਆਂ ਅਤੇ ਵਰਕਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪਾਂ ਦੀ ਚੋਰੀ ਹੋਣ ਦਾ ਵਿਰੋਧ ਕੀਤਾ। ਇਸ ਦੇ ਤਹਿਤ ਉਹ ਸੁਖਬੀਰ ਬਾਦਲ ਦੇ ਘਰ ਦਾ ਘਿਰਾਓ ਕਰਨ ਪਿੰਡ ਬਾਦਲ ਪੁੱਜੇ।

ਉਨ੍ਹਾਂ ਅਕਾਲੀ ਦਲ ਬਾਦਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਜਿਵੇਂ ਹੀ ਸੁਖਬੀਰ ਬਾਦਲ ਦੇ ਘਰ ਵੱਲ ਕੂਚ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ, ਜਿਸ ਕਾਰਨ ਉਹ ਬਾਦਲਾਂ ਦੇ ਘਰ ਦਾ ਘਿਰਾਓ ਨਹੀਂ ਕਰ ਸਕੇ। ਪ੍ਰਦਰਸ਼ਨਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਵਰੂਪਾਂ ਦੀ ਚੋਰੀ ਮਾਮਲੇ ਨਾਲ ਸਬੰਧਤ ਪੱਤਰ ਸੁਖਬੀਰ ਬਾਦਲ ਦੇ ਓਐਸਡੀ ਨੂੰ ਸੌਂਪਿਆ।

ਅਕਾਲੀ ਦਲ ਮਾਨ ਨੇ ਘੇਰਿਆ ਸੁਖਬੀਰ ਬਾਦਲ ਦਾ ਘਰ

ਇਸ ਮੌਕੇ ਅਕਾਲੀ ਦਲ ਮਾਨ ਦੇ ਆਗੂ ਵਰਿੰਦਰ ਸਿੰਘ ਸੇਖੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮਾਨ ਦਲ ਦੇ ਵਰਕਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਵਰੂਪਾਂ ਦੀ ਚੋਰੀ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਦੇ ਘਰ ਦਾ ਘਿਰਾਓ ਕਰਨ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜਿਸ ਪ੍ਰੈਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਵਰੂਪਾਂ ਦੀ ਛਪਾਈ ਹੁੰਦੀ ਹੈ, ਉਹ ਐਸਜੀਪੀਸੀ ਦੇ ਅੰਡਰ ਆਉਂਦੀ ਹੈ। ਐਸਜੀਪੀਸੀ ਬਾਦਲ ਸਰਕਾਰ ਦੇ ਅੰਡਰ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਬਾਦਲਾਂ ਦੀ ਮਰਜ਼ੀ ਨਾਲ ਕੀਤੀ ਜਾਂਦੀ ਹੈ। ਸੁਖਬੀਰ ਬਾਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਵਰੂਪਾਂ ਬਾਰੇ ਜਾਣਦੇ ਹਨ। ਇਸ ਲਈ ਉਹ ਸਿੱਖ ਕੌਮ ਪਾਸਿਓਂ ਇਹ ਸਵਾਲ ਲੈ ਕੇ ਆਏ ਹਨ।

ਇਸ ਦੇ ਨਾਲ ਹੀ ਬਾਦਲ ਪਰਿਵਾਰ 'ਤੇ ਦੋਸ਼ ਲਾਉਂਦੇ ਸੇਖੋਂ ਨੇ ਕਿਹਾ ਕਿ ਪੰਜਾਬ ਦੇ ਮਾੜੇ ਹਾਲਾਤ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਉਨ੍ਹਾਂ ਅਕਾਲੀ ਦਲ ਬਾਦਲ ਦੇ ਆਗੂਆਂ 'ਤੇ ਨਸ਼ਾ ਫੈਲਾਉਣ, ਨਾਜਾਇਜ਼ ਮਾਈਨਿੰਗ 'ਚ ਸ਼ਾਮਲ ਹੋਣ ਸਣੇ ਕਿਸਾਨ ਵਿਰੋਧੀ ਖੇਤੀ ਆਰਡੀਨੈਸਾਂ ਦਾ ਸਮਰਥਨ ਕਰਨ ਦੇ ਦੋਸ਼ ਲਾਏ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪਾਂ ਦੀ ਚੋਰੀ ਮਾਮਲੇ ਨੂੰ ਲੈ ਕੇ ਵੀ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਰਾਇਆ ਹੈ।

ABOUT THE AUTHOR

...view details