ਪੰਜਾਬ

punjab

ETV Bharat / state

5 ਸਾਲਾਂ ਬਾਅਦ ਡਾਕਟਰ ਨੂੰ ਮਿਲੀਆਂ ਇਨਸ਼ਾਫ, ਹੋਇਆ ਕੇਸ ਦਰਜ - ਗੋਇਲ ਸੁਪਰ ਸਕੈਨ ਸੈਂਟਰ

ਬਠਿੰਡਾ ਰੋਡ ’ਤੇ ਸਕੈਨ ਸੈਂਟਰ ’ਤੇ 15 ਮਈ 2017 ਨੂੰ ਇੱਕ ਟੀਮ ਵੱਲੋਂ ਰੇਡ ਕਰਕੇ ਰਿਸ਼ਵਤ ਦੀ ਮੰਗ ਕਰਨ ਅਤੇ ਤੋੜਫੋੜ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਕ੍ਰਾਈਮ ਬ੍ਰਾਂਚਾ ਦੇ ਸਬ ਇੰਸਪੈਕਟਰ ਸਮੇਤ 5 ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸਕੈਨ ਸੈਂਟਰ ਦੇ ਸੰਚਾਲਿਕ ਦੇ ਬਿਆਨਾਂ ’ਤੇ ਦਰਜ਼ ਹੋਇਆ ਹੈ।

5 ਸਾਲਾਂ ਬਾਅਦ ਡਾਕਟਰ ਨੂੰ ਮਿਲੀਆਂ ਇਨਸ਼ਾਫ, ਹੋਇਆ ਕੇਸ ਦਰਜ
5 ਸਾਲਾਂ ਬਾਅਦ ਡਾਕਟਰ ਨੂੰ ਮਿਲੀਆਂ ਇਨਸ਼ਾਫ, ਹੋਇਆ ਕੇਸ ਦਰਜ

By

Published : Oct 31, 2021, 8:01 PM IST

ਸ੍ਰੀ ਮੁਕਤਸਰ ਸਾਹਿਬ:ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ, ਜਿਸ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਰੋਡ ’ਤੇ ਸਕੈਨ ਸੈਂਟਰ ’ਤੇ ਰੇਡ ਕਰਕੇ ਰਿਸ਼ਵਤ ਦੀ ਮੰਗ ਕਰਨ ਅਤੇ ਤੋੜਫੋੜ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਕ੍ਰਾਈਮ ਬ੍ਰਾਂਚਾ ਦੇ ਸਬ ਇੰਸਪੈਕਟਰ ਸਮੇਤ 5 ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸਕੈਨ ਸੈਂਟਰ ਦੇ ਸੰਚਾਲਿਕ ਦੇ ਬਿਆਨਾਂ ’ਤੇ ਦਰਜ਼ ਹੋਇਆ ਹੈ।

ਡਾ ਸ਼ਾਮ ਸ਼ੁੰਦਰ ਗੋਇਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਬਠਿੰਡਾ ਰੋਡ ’ਤੇ ਗੋਇਲ ਸੁਪਰ ਸਕੈਨ ਸੈਂਟਰ ਹੈ। ਉਸਦੇ ਸੈਂਟਰ ’ਤੇ 15 ਮਈ 2017 ਨੂੰ ਇੱਕ ਟੀਮ ਨੇ ਆ ਰੇਡ ਕੀਤੀ। ਉਨਾਂ ਨੇ ਕਿਹਾ ਕਿ ਉਹ ਰਾਜਸਥਾਨ ਤੋਂ ਆਏ ਹਨ। ਉਹ ਸਮੇਂ ਕਹਿਣ ਲੱਗੇ ਕਿ ਸਾਨੂੰ ਪਤਾ ਲੱਗਾ ਹੈ, ਕਿ ਤੁਸੀਂ ਆਪਣੇ ਸੈਂਟਰ ਵਿੱਚ ਲਿੰਗ ਜਾਂਚ ਕਰਦੇ ਹੋ। ਜਿਸ ਲਈ ਅਸੀਂ ਤੁਹਾਡੇ ’ਤੇ ਕੇਸ ਕਰਾਂਗੇ।

5 ਸਾਲਾਂ ਬਾਅਦ ਡਾਕਟਰ ਨੂੰ ਮਿਲੀਆਂ ਇਨਸ਼ਾਫ, ਹੋਇਆ ਕੇਸ ਦਰਜ

ਜੇਕਰ ਅਜਿਹਾ ਨਹੀਂ ਚਾਹੁੰਦੇ ਤਾਂ 50 ਹਜ਼ਾਰ ਰੁਪਏ ਦਿਓ। ਪਰ ਬਾਅਦ ਵਿੱਚ ਉਹ ਕੇਸ ਵਿੱਚੋਂ ਕੱਢਣ ਲਈ 10 ਲੱਖ ਰੁਪਏ ਦੀ ਮੰਗ ਕਰਨ ਲੱਗੇ। ਕਲੀਨਿਕ ਅੰਦਰ ਦਾਖਲ ਸਬੰਧੀ ਕੋਈ ਅਥਾਰਿਟੀ ਲੈਟਰ ਦਿਖਾਉਣ ਲਈ ਕਿਹਾ ਤਾਂ ਉਸ ਕਲੀਨਿਕ ਵਿੱਚ ਤੋੜਫੋੜ ਕਰਨ ਲੱਗੇ। ਉਹ ਸੀ.ਸੀ.ਟੀ.ਵੀ ਰਿਕਾਰਡਿੰਗ, 27 ਹਜ਼ਾਰ ਰੁਪਏ ਨਗਦ, ਕਲੀਨਿਕ ਦੇ ਦਫ਼ਤਰ ਵਿੱਚੋਂ 9 ਹਜ਼ਾਰ ਅਤੇ ਅਲਟਰਸਾਉਂਡ ਦੀ ਮਸ਼ੀਨ, ਇੱਕ ਪਰਸ, ਸੋਂਨੇ ਦੀ ਚੈਨ, ਘੜੀ ਆਦਿ ਲੈ ਗਏ।

ਥਾਣਾ ਸਿਟੀ ਪੁਲਿਸ ਨੇ ਜਾਂਚ ਕਰਨ ਉਪਰੰਤ ਵਿਕਰਮ ਸੇਵਵੰਤ ਇੰਚਾਰ ਕ੍ਰਾਂਈਮ ਬ੍ਰਾਂਚ, ਰਜਿੰਦਰ ਸਿੰਘ ਕਾਂਸਟੇਬਲ, ਵਿਜੈਪਾਲ ਕਾਂਸਟੇਬਲ ਵਾਸੀ ਐਨ.ਐਚ.ਐਮ ਬਿਲਡਿੰਗ ਸਵਾਸਥ ਭਵਨ ਨੇੜੇ ਸੈਕਟਰੀਏਟ ਰਾਜਸਥਾਨ, ਰਣਜੀਤ ਸਿੰਘ ਕੋਆਰਡੀਨੇਟਰ ਪੀਸੀ ਪੀਐਨਡੀਟੀ ਸੈਲ ਹਨੂੰਮਾਨਗੜ ਅਤੇ ਮਹਿਮੂਦ ਖਾਨ ਵਾਸੀ ਪੀਐਨਡੀਟੀ ਸੈਲ ਹਨੂੰਮਾਨਗੜ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਦ ਕਿ ਆਰੋਪੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।

ਇਹ ਵੀ ਪੜ੍ਹੋ:- ਚੰਨੀ ਤੇ ਪਰਗਟ ਨੇ ਹਾਕੀ ਗਰਾਊਂਡ 'ਚ ਪਾਈਆਂ ਧੂਮਾ

ABOUT THE AUTHOR

...view details