ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਭਵਨ ਵਿੱਚ ਲੋੜਵੰਦ ਅਤੇ ਗ਼ਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਸੁੱਕਾ ਰਾਸ਼ਨ ਤਿਆਰ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਕਿ ਜ਼ਰੂਰਤ ਦੀਆਂ ਵਸਤਾਂ ਉਨ੍ਹਾਂ ਲੋੜਵੰਦਾ ਤੱਕ ਪਹੁੰਚਣ ਜਿੰਨਾ ਨੂੰ ਉਸ ਦੀ ਅਸਲ ਵਿੱਚ ਜ਼ਰੂਰਤ ਹੈ।
ਇਸ ਮੌਕੇ ਰਾਸ਼ਨ ਤਿਆਰ ਕਰ ਰਹੇ ਲੋਕਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਲੋੜਵੰਦਾ ਲਈ ਰਾਸ਼ਨ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਪੈਕਟ ਤਿਆਰ ਕੀਤੇ ਜਾ ਰਹੇ ਹਨ ਉਸ ਵਿੱਚ ਜ਼ਰੂਰਤ ਦਾ ਸਾਰਾ ਸੁੱਕਾ ਸਮਾਨ ਪਾਇਆ ਜਾ ਰਿਹਾ ਜਿਸ ਵਿੱਚ ਖੰਡ, ਆਟਾ, ਚਾਹ ਪੱਤੀ, ਸਾਬਣ ਆਦਿ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਏਡੀਸੀ ਵੀ ਮੌਕੇ 'ਤੇ ਆਪਣੀ ਨਿਗਰਾਨੀ ਹੇਠ ਸਾਰਾ ਕੰਮ ਕਰਵਾ ਰਹੇ ਹਨ।