ਸ੍ਰੀ ਮੁਕਤਸਰ ਸਾਹਿਬ:ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਦੋ ਵੀਡੀਓ ਧੜਾਧੜ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ ਵਿੱਚ ਕਣਕ ਦੇ ਗੱਟਿਆਂ ਨੂੰ ਚੋਰੀ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਟਰੱਕ ਉੱਤੇ ਚੜ੍ਹਿਆ ਇਕ ਵਿਅਕਤੀ ਕਣਕ ਦਾ ਗੱਟਾ ਸੜਕ ਉੱਤੇ ਸੁੱਟਦਾ ਹੈ ਅਤੇ ਟਰੱਕ ਦੇ ਪਿੱਛੇ ਮੋਟਰਸਾਈਕਲ ਉੱਤੇ ਆ ਰਹੇ ਆਪਣੇ ਸਾਥੀ ਦੇ ਮਗਰ ਬੈਠ ਕਣਕ ਦਾ ਗੱਟਾ ਲੈ ਕੇ ਫ਼ਰਾਰ ਹੋ ਜਾਂਦਾ ਹੈ। ਇਸ ਤਰਹਾਂ ਰਾਸ਼ਨ ਡਿੱਪੂਆਂ ਲਈ ਜਾ ਰਹੀ ਇਸ ਕਣਕ ਦੇ ਗੱਟੇ ਚੋਰੀ ਕੀਤੇ ਜਾ ਰਹੇ ਹਨ।
ਟਰੱਕ ਅੱਗੇ ਰੱਸੀ ਨਾਲ ਬੰਨ ਕੇ ਚੋਰ ਨੂੰ ਪਹੁੰਚਾਇਆ ਥਾਣੇ:ਦੂਜੀ ਵਾਇਰਲ ਵੀਡੀਓ ਵੀ ਸ੍ਰੀ ਮੁਕਤਸਰ ਸਾਹਿਬ ਦੀ ਹੈ ਜਿਸ ਵਿੱਚ ਇਕ ਨੌਜਵਾਨ ਨੂੰ ਟਰਾਲੇ ਅੱਗੇ ਬੰਨ੍ਹਿਆ ਹੋਇਆ ਹੈ ਅਤੇ ਉਸ ਦੇ ਨਾਲ ਟਰੱਕ ਮੁਲਾਜ਼ਮ ਬੈਠਾ ਜੋ ਦੱਸ ਰਿਹਾ ਕਿ ਇਹ ਨੌਜਵਾਨ ਟਰੱਕ ਚੋਂ ਗੱਟੇ ਚੋਰੀ ਕਰਦਾ ਜਿਸ ਕਾਰਨ ਉਸ ਨੂੰ ਇਸ ਤਰ੍ਹਾਂ ਬੰਨ ਕੇ ਪੁਲਿਸ ਕੋਲ ਲਿਜਾਇਆ ਜਾ ਰਿਹਾ। ਉਧਰ ਧੜਾਧੜ ਵਾਇਰਲ ਇਨ੍ਹਾਂ ਵੀਡੀਓਜ਼ ਦੇ ਮਾਮਲੇ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਜਗਦੀਸ਼ ਕੁਮਾਰ ਅਨੁਸਾਰ ਦੋਵੇ ਵੀਡੀਓਜ਼ ਸਬੰਧੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ।