ਸ਼੍ਰੀ ਮੁਕਤਸਰ ਸਾਹਿਬ: ਸ਼ਹਿਰ 'ਚ ਵਾਪਰੀ ਛੇੜ-ਛਾੜ ਦੀ ਘਟਨਾ ਦਾ ਦੋਸ਼ੀ ਗ੍ਰਿਫ਼ਤਾਰ ਹੋ ਚੁੱਕਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਮਹਿਜ਼ ਇਕ ਸੱਤ ਸਾਲ ਦੀ ਕੁੜੀ ਨਾਲ ਗੁਰਨੈਬ ਸਿੰਘ (ਪੱਪਾ) ਪੁੱਤਰ ਬਲਵੰਤ ਸਿੰਘ ਨੇ ਅਸ਼ਲੀਲ ਹਰਕਤਾਂ ਕੀਤੀਆਂ।
ਛੇੜ-ਛਾੜ ਦੀ ਘਟਨਾ ਦਾ ਦੋਸ਼ੀ ਗ੍ਰਿਫ਼ਤਾਰ - police
24 ਤਰੀਕ ਨੂੰ ਦਰਜ ਕੀਤੀ ਗਈ ਛੇੜ-ਛਾੜ ਦੀ ਸ਼ਿਕਾਇਤ 'ਤੇ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ।
ਦੋਸ਼ੀ ਕੁੜੀ ਨੂੰ ਟੌਫੀਆਂ ਦੇਣ ਦੇ ਬਹਾਨੇ ਇੱਕ ਖਾਲੀ ਪਏ ਘਰ ਵਿੱਚ ਲੈ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਸ ਤੋਂ ਬਾਅਦ ਦੋਸ਼ੀ ਨੇ ਕੁੜੀ ਨੂੰ ਡਰਾਇਆ ਕਿ ਉਹ ਕਿਸੇ ਨੂੰ ਕੁਝ ਨਾ ਦੱਸੇ।