ਪੰਜਾਬ

punjab

ETV Bharat / state

Black fungus: ‘ਆਪ' ਵੱਲੋਂ ‘AAP Da Doctor’ ਮੁਹਿੰਮ ਦਾ ਆਗਾਜ਼ - ਬਲੈਕ ਫੰਗਸ ਸਬੰਧੀ ਜਾਗਰੂਕਤਾ

ਕੋਰੋਨਾ ਵਾਇਰਸ (Corona virus) ਦੇ ਨਾਲ-ਨਾਲ ਹੁਣ ਪੰਜਾਬ 'ਚ ਬਲੈਕ ਫੰਗਸ (Black fungus) ਦਾ ਖ਼ਤਰਾ ਵੱਧ ਗਿਆ ਹੈ। ਸੂਬੇ ਦੇ ਕਈ ਸ਼ਹਿਰਾਂ 'ਚ ਲਗਾਤਾਰ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਤੇ ਇਸ ਨਾਲ ਹੁਣ ਤੱਕ ਕਈ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਬਲੈਕ ਫੰਗਸ ਸਬੰਧੀ ਲੋਕਾਂ 'ਚ ਜਾਗਰੂਕਤਾ ਲਈ ਆਮ ਆਦਮੀ ਪਾਰਟੀ ਵੱਲੋਂ ‘ਆਪ ਦਾ ਡਾਕਟਰ’ ( AAP Da Doctor) ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।

‘ਆਪ ਦਾ ਡਾਕਟਰ’ ਮੁਹਿੰਮ ਦਾ ਆਗਾਜ਼
‘ਆਪ ਦਾ ਡਾਕਟਰ’ ਮੁਹਿੰਮ ਦਾ ਆਗਾਜ਼

By

Published : May 27, 2021, 6:19 PM IST

ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਤੋਂ ਬਾਅਦ ਹੁਣ ਸੂਬੇ 'ਚ ਬਲੈਕ ਫੰਗਸ (Black fungus) ਦਾ ਕਹਿਰ ਜਾਰੀ ਹੈ। ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (AAP) ਵੱਲੋਂ ਲੋਕਾਂ ਨੂੰ ਬਲੈਕ ਫੰਗਸ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ‘ਆਪ' ਵੱਲੋਂ ਮੁਕਤਸਰ ਸਾਹਿਬ ਵਿਖੇ ‘ਆਪ ਦਾ ਡਾਕਟਰ’ (AAP Da Doctor) ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ ਵੱਲੋਂ ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਡਾਕਟਰੀ ਮਦਦ ਪਹੁੰਚਾਉਣ ਲਈ 'ਆਪ ਦਾ ਡਾਕਟਰ' ਮੁਹਿੰਮ ਦੀ ਸ਼ੁਰੂ ਕੀਤੀ ਗਈ ਹੈ। ਇਸ ਦਾ ਆਗਾਜ਼ ‘ਆਪ' ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਨੇ ਕੀਤਾ। ਇਸ ਮੌਕੇ ਤੇ ਰਾਜਪਾਲ ਸਿੰਘ ਸਿੱਧੂ ਸੰਯੁਕਤ ਸਕੱਤਰ ਪੰਜਾਬ ਸ਼ਾਮਲ ਹੋਏ। ਇਸ ਦੌਰਾਨ ਲੋਕਾਂ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 7827275743 ਵੀ ਜਾਰੀ ਕੀਤਾ ਗਿਆ ਹੈ। ਫੋਨ ਕਰ ਲੋਕ ਡਾਕਟਰਾਂ ਤੋਂ ਬਲੈਕ ਫੰਗਸ ਸਬੰਧੀ ਲੱਛਣ, ਇਸ ਦੇ ਇਲਾਜ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਸਕਣਗੇ।

ਇਸ ਮੌਕੇ ਪਾਰਟੀ ਆਗੂਆਂ ਨੇ ਦੱਸਿਆ ਕਿ ਆਮ ਲੋਕ ਆਮ ਆਦਮੀ ਪਾਰਟੀ ਵੱਲੋਂ ਜਾਰੀ ਹੈਲਪਲਈਨ ਨੰਬਰ 'ਤੇ ਫੋਨ ਕਰਕੇ ਡਾਕਟਰਾਂ ਤੋਂ ਕੋਰੋਨਾ ਵਾਇਰਸ (Covid-19) ਤੇ ਬਲੈਕ ਫੰਗਸ (Black fungus) ਸਬੰਧੀ ਲੱਛਣ, ਇਸ ਦੇ ਇਲਾਜ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੂਬੇ 'ਚ ਆਕਸੀਜਨ ਦੀ ਕਮੀ ਨੂੰ ਲੈ ਕੇ ਸੰਜੀਦਾ ਨਹੀਂ ਹੈ। ਜਦੋਂ ਮੌਜੂਦਾ ਸਮੇਂ ਮੁਤਾਬਕ ਸਰਕਾਰ ਨੂੰ ਸੋਚ ਸਮਝ ਕੇ ਕੰਮ ਕਰਨ ਦੀ ਲੋੜ ਹੈ।

ABOUT THE AUTHOR

...view details