ਪੰਜਾਬ

punjab

ETV Bharat / state

Russia-Ukraine war: ਯੂਕਰੇਨ ਤੋਂ ਪੰਜਾਬ ਆਏ ਨੌਜਵਾਨ ਨੇ ਯੂਕਰੇਨ ਦੀ ਦੱਸੀ ਹੱਡਬੀਤੀ - ਯੂਕਰੇਨ ਦੀ ਦੱਸੀ ਹੱਡਬੀਤੀ

ਇੱਕ ਨੌਜਵਾਨ ਜ਼ਿਲ੍ਹਾ ਮੁਕਤਸਰ ਸਾਹਿਬ ਦਾ ਸੀ ਜੋ ਯੂਕਰੇਨ ਤੇ ਰੂਸ ਵਿਚਕਾਰ (Russia-Ukraine war) ਚੱਲ ਰਹੀ ਜੰਗ ਦੌਰਾਨ ਆਪਣੀ ਜਾਨ ਬਚਾ ਕੇ ਭਾਰਤ ਪਹੁੰਚਿਆ, ਜਿਸ ਨੇ ਵਾਪਸ ਆਉਣ ਦੀ ਸਾਰੀ ਹੱਡਬੀਤੀ ਸੁਣਾਈ ਤੇ ਸਰਕਾਰ ਤੋਂ ਕੀਤੀ ਮੰਗ ਕਿ ਸਾਡੀ ਡਿਗਰੀ ਦਿਵਾਈ ਜਾਵੇ।

ਯੂਕਰੇਨ ਤੋਂ ਪੰਜਾਬ ਆਏ ਨੌਜਵਾਨ ਨੇ ਯੂਕਰੇਨ ਦੀ ਦੱਸੀ ਹੱਡਬੀਤੀ
ਯੂਕਰੇਨ ਤੋਂ ਪੰਜਾਬ ਆਏ ਨੌਜਵਾਨ ਨੇ ਯੂਕਰੇਨ ਦੀ ਦੱਸੀ ਹੱਡਬੀਤੀ

By

Published : Mar 8, 2022, 10:36 PM IST

ਸ਼੍ਰੀ ਮੁਕਤਸਰ ਸਾਹਿਬ: ਯੂਕਰੇਨ ਅਤੇ ਰੂਸ ਵਿਚਾਲੇ ਜੰਗਬੰਦੀ (war between ukraine and russia) ਵਿਚਾਲੇ ਜੰਗ ਜਾਰੀ ਹੈ। ਜਿਸ ਜੰਗ ਵਿੱਚ ਹੋਰਨਾਂ ਦੇਸ਼ਾਂ ਦੇ ਨਾਲ-ਨਾਲ ਭਾਰਤ ਤੇ ਪੰਜਾਬ ਸੂਬੇ ਦੇ ਨੌਜਵਾਨ ਕੁੜਿਆਂ ਤੇ ਮੁੰਡੇ ਫਸੇ ਹੋਏ ਸਨ, ਜਿਨ੍ਹਾਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਕੱਢ ਲਾਇਆ ਗਿਆ ਤੇ ਕੁੱਝ ਵਿਦਿਆਰਥੀ ਹੁਣ ਵੀ ਉਥੇ ਫਸੇ ਹੋਏ ਹਨ।

ਅਜਿਹਾ ਹੀ ਇੱਕ ਨੌਜਵਾਨ ਜ਼ਿਲ੍ਹਾ ਮੁਕਤਸਰ ਸਾਹਿਬ ਦਾ ਸੀ ਜੋ ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਦੌਰਾਨ ਆਪਣੀ ਜਾਨ ਬਚਾ ਕੇ ਭਾਰਤ ਪਹੁੰਚਿਆ, ਜਿਸ ਨੇ ਵਾਪਸ ਆਉਣ ਦੀ ਸਾਰੀ ਹੱਡਬੀਤੀ ਸੁਣਾਈ ਤੇ ਸਰਕਾਰ ਤੋਂ ਕੀਤੀ ਮੰਗ ਕਿ ਸਾਡੀ ਡਿਗਰੀ ਦਿਵਾਈ ਜਾਵੇ।

ਉਸ ਨੇ ਕਿਹਾ ਕਿ ਭਾਰਤ ਦੇ ਕੁੱਝ ਵਿਦਿਆਰਥੀ ਯੂਕਰੇਨ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਦੇ ਲਈ ਗਏ ਹੋਏ ਸਨ, ਪਰ ਅਚਾਨਕ ਯੂਕਰੇਨ ਅਤੇ ਰੂਸ ਦੀ ਜੰਗ ਸ਼ੁਰੂ ਹੋ ਗਈ। ਜਿਸ ਦੇ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਅੱਧ ਵਿਚਕਾਰ ਆਪਣੀ ਪੜ੍ਹਾਈ ਛੱਡ ਵਾਪਿਸ ਆਉਣਾ ਪਿਆ।

ਯੂਕਰੇਨ ਤੋਂ ਪੰਜਾਬ ਆਏ ਨੌਜਵਾਨ ਨੇ ਯੂਕਰੇਨ ਦੀ ਦੱਸੀ ਹੱਡਬੀਤੀ

ਉਥੇ ਹੀ ਟੀ.ਵੀ.ਭਾਰਤ ਦੀ ਟੀਮ ਨਾਲ ਅਭਿਸ਼ੇਕ ਪਸਰੀਚਾ ਨੇ ਹੱਡਬੀਤੀ ਦੱਸਦਿਆਂ ਕਿਹਾ ਕਿ ਯੂਕਰੇਨ ਦੇ ਹਾਲਾਤ ਬਹੁਤ ਖ਼ਰਾਬ ਹਨ। ਅਸੀਂ ਇਕ ਮੈਟਰੋ ਸਟੇਸ਼ਨ 'ਤੇ ਲੁਕੇ ਹੋਏ ਸੀ ਤੇ ਸਾਡੇ ਸਿਰ ਤੋਂ ਮਿਜ਼ਾਈਲਾਂ ਨਿਕਲ ਰਿਹਾ ਸੀ ਤੇ ਬਾਹਰ ਗੋਲਾਬਾਰੀ ਹੋ ਰਹੀ ਸੀ। ਸਾਨੂੰ ਡਰ ਸਤਾ ਰਿਹਾ ਸੀ ਕਿ ਅਸੀਂ ਆਪਣੀ ਜਾਨ ਬਚਾ ਕੇ ਕਿਵੇਂ ਬਾਹਰ ਨਿਕਲੀਏ ਤੇ ਅਸੀਂ ਭੁੱਖੇ ਰਹਿ ਕੇ ਵੀ ਦਿਨ ਗੁਜ਼ਾਰੇ ਸਨ।

ਉਨ੍ਹਾਂ ਯੂਕਰੇਨ ਸਰਕਾਰ ਜੇ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਦਿੱਤੀ ਜਾ ਰਹੀ ਸੀ। ਸਿਰਫ਼ ਯੂਕਰੇਨ ਯੂਕਰੇਨ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਰਹੀ ਸੀ, ਤੇ ਅਸੀ 15-15 ਕਿਲੋਮੀਟਰ ਪੈਦਲ ਤੁਰ ਕੇ ਸਫ਼ਰ ਤੈਅ ਕੀਤਾ ਹੈ। ਯੂਕਰੇਨ ਸਰਕਾਰ ਵੱਲੋਂ ਸਿਰਫ਼ ਇਕ ਟ੍ਰੇਨ ਲਗਾਈ ਸੀ, ਜਿੱਥੇ ਜਿਸ ਵਿੱਚ ਹਜ਼ਾਰਾਂ ਵਿਦਿਆਰਥੀ ਸਨ ਤੇ ਅਸੀਂ 23 ਘੰਟੇ ਲਗਾਤਾਰ ਟ੍ਰੇਨ ਵਿੱਚ ਖੜ੍ਹ ਕੇ ਸਫ਼ਰ ਤੈਅ ਕੀਤਾ ਹੈ ਨਾਲ ਹੀ ਅਭਿਸ਼ੇਕ ਦਾ ਕਹਿਣਾ ਸੀ ਕਿ ਮੈਂ ਤਕਰੀਬਨ 4 ਸਾਲ ਪਹਿਲਾਂ ਆਪਣੀ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਕਰਨ ਗਿਆ ਸੀ ਤੇ ਤਕਰੀਬਨ 35 ਲੱਖ ਰੁਪਏ ਖਰਚ ਆਇਆ ਹੈ।

ਹੁਣ ਮੇਰਾ ਲਾਸਟ ਸਾਲ ਸੀ, ਜਿੱਥੇ ਮੈਨੂੰ ਡਿਗਰੀ ਮਿਲਣੀ ਸੀ ਜੰਗ ਲੱਗਣ ਕਾਰਨ ਮੈਨੂੰ ਆਪਣਾ ਕੈਰੀਅਰ ਖ਼ਤਰੇ ਵਿੱਚ ਲੱਗ ਰਿਹਾ ਹੈ। ਮੇਰੇ ਪਰਿਵਾਰ ਦੇ ਹਾਲਾਤ ਵੀ ਠੀਕ ਨਹੀਂ ਮੇਰਾ ਪਰਿਵਾਰ ਇੱਕ ਸਿਰਫ਼ ਦੁਕਾਨਦਾਰੀ ਕਰ ਕੇ ਘਰ ਦਾ ਗੁਜ਼ਾਰਾ ਕਰਦਾ ਹੈ, ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਾਡਾ ਕਰੀਅਰ ਬਚਾਇਆ ਜਾਵੇ ਤੇ ਸਾਨੂੰ ਡਿਗਰੀ ਦਿਵਾਈ ਜਾਵੇ।

ਇਹ ਵੀ ਪੜੋ:- ਅੰਤਰਰਾਸ਼ਟਰੀ ਵਪਾਰਕ ਉਡਾਣ ਸੇਵਾਵਾਂ 27 ਮਾਰਚ ਤੋਂ ਹੋਣਗੀਆਂ ਬਹਾਲ

ABOUT THE AUTHOR

...view details