ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਵਿਚ ਜਲਾਲਾਬਾਦ ਰੋਡ 'ਤੇ ਯਾਦਗਾਰੀ ਗੇਟ ਨੇੜੇ ਵਾਪਰੇ ਸੜਕ ਹਾਦਸੇ ਵਿਚ ਪਿੰਡ ਕਬਰਵਾਲਾ ਦੇ ਵਸਨੀਕ ਸਕੇ ਭਰਾ-ਭੈਣ ਦੀ ਮੌਤ ਹੋ ਗਈ। ਜਦਕਿ ਮ੍ਰਿਤਕਾਂ ਦਾ ਛੋਟਾ ਭਰਾ ਵੀ ਜਖ਼ਮੀ ਹੋ ਗਿਆ। ਜਿਸਨੂੰ ਭੁੱਚੋ ਨਿਜੀ ਹਸਪਤਾਲ ਰੈਫਰ ਕੀਤਾ ਗਿਆ ਹੈ।
ਕਿਵੇਂ ਹੋਇਆ ਹਾਦਸਾ: ਜਾਣਕਾਰੀ ਅਨੂੰਸਾਰ ਮੁਕਤਸਰ ਦੇ ਅਕਾਲ ਅਕੈਡਮੀ ਚ ਪੜ੍ਹਨ ਵਾਲੇ ਇਹ ਤਿੰਨੋਂ ਵਿਦਿਆਰਥੀ ਸਵੇਰੇ ਮੋਟਰਸਾਇਕਲ ਰਾਹੀ ਸਕੂਲ ਆ ਰਹੇ ਸਨ। ਜਦੋਂ ਇਹ ਤਿੰਨੋਂ ਜਲਾਲਾਬਾਦ ਰੋਡ ਯਾਦਗਾਰੀ ਗੇਟ ਨੇੜੇ ਪਹੁੰਚੇ ਤਾਂ ਇੱਕ ਟਰੱਕ ਚਾਲਕ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਹਾਦਸਾ ਹੋ ਗਿਆ ਤੇ ਦਸਵੀਂ ਜਮਾਤ ਵਿਚ ਪੜਣ ਵਾਲੇ ਵਿਦਿਆਰਥੀ 15 ਸਾਲਾ ਗੁਰਸੇਵਕ ਸਿੰਘ ਪੁੱਤਰ ਹਰਿੰਦਰ ਸਿੰਘ ਅਤੇ ਉਸਦੀ ਭੈਣ 12 ਸਾਲਾ ਪ੍ਰਭਜੋਤ ਕੌਰ ਦੀ ਮੌਕੇ ਉਤੇ ਮੌਤ ਹੋ ਗਈ।