ਪੰਜਾਬ

punjab

ETV Bharat / state

ਨਹਿਰ ‘ਚ ਪਾੜ ਪੈਣ ਨਾਲ 350 ਏਕੜ ਫਸਲ ਹੋਈ ਤਬਾਹ - destroyed

ਮਲੋਟ ਦੇ ਪਿੰਡ ਝੋਰਡ ਦੇ ਨੇੜਿਓ ਲੰਘ ਰਹੀ ਨਹਿਰ ਵਿੱਚ ਪਾੜ ਪੈਣ ਨਾਲ 350 ਏਕੜ ਫਸਲ ਤਬਾਹ ਹੋ ਚੁੱਕੀ ਹੈ। ਜਿਸ ਨਾਲ ਕਿਸਾਨਾਂ (Farmers) ਦਾ ਕਾਫ਼ੀ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ।

ਨਹਿਰ ‘ਚ ਪਾੜ ਪੈਣ ਨਾਲ 350 ਏਕੜ ਫਸਲ ਹੋਈ ਤਬਾਹ
ਨਹਿਰ ‘ਚ ਪਾੜ ਪੈਣ ਨਾਲ 350 ਏਕੜ ਫਸਲ ਹੋਈ ਤਬਾਹ

By

Published : Jul 7, 2021, 4:19 PM IST

ਮਲੋਟ: ਪਿੰਡ ਝੋਰਡ ਦੇ ਨਜ਼ਦੀਕ ਗੁਜ਼ਰਦੀ ਅਬੋਹਰ ਬਰਾਂਚ ਨਹਿਰ ਵਿੱਚ ਕਰੀਬ 70 ਫੁੱਟ ਪਾੜ ਪੈ ਜਾਣ ਕਾਰਨ 350 ਏਕੜ ਦੇ ਕਰੀਬ ਫਸਲ ਹੋ ਗਈ ਹੈ। ਜਿਸ ਤੋਂ ਬਾਅਦ ਕਿਸਾਨਾਂ ਵਿੱਚ ਕਾਫ਼ੀ ਗੁੱਸਾ ਨਜ਼ਰ ਆ ਰਿਹਾ ਹੈ। ਹਾਲਾਂਕਿ ਪਰਬਾਵਤ ਨਹਿਰੀ ਵਿਭਾਗ ਵੱਲੋਂ ਪਾੜ ਨੂੰ ਪੂਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਵੀ ਮੌਕੇ ‘ਤੇ ਮੌਜੂਦ ਹੈ। ਪ੍ਰਸ਼ਾਸਨ ਪਾੜ ਨੂੰ ਜਲਦ ਤੋਂ ਜਲਦ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੌਕੇ ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ, ਕਿ ਇਹ ਪਾੜ ਰਾਤ ਦੇ ਕਰੀਬ 12 ਵਜੇ ਪਿਆ ਹੈ। ਨਹਿਰ ਵਿੱਚ ਪਾੜ ਪੈਣ ਤੋਂ ਬਾਅਦ ਪਿਛਲੋ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ, ਫਿਰ ਵੀ ਪਾੜ ਪੈਣ ਕਾਰਨ ਪਾਣੀ ਦਾ ਵਾਹ ਬਹੁਤ ਤੇਜ਼ ਹੈ। ਜੋ ਕਰੀਬ 350 ਏਕੜ ਜ਼ਮੀਨ ਵਿੱਚ ਖੜ੍ਹੀ ਫਸਲ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਿਆ ਹੈ।

ਨਹਿਰ ‘ਚ ਪਾੜ ਪੈਣ ਨਾਲ 350 ਏਕੜ ਫਸਲ ਹੋਈ ਤਬਾਹ

ਕਿਸਾਨਾਂ ਇਸ ਪਾੜ ਦਾ ਪਤਾ ਲੱਗਣ ‘ਤੇ ਇਸ ਦੀ ਸੂਚਨਾ ਨਹਿਰੀ ਵਿਭਾਗ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਨਾਲ ਦੀ ਨਾਲ ਹੀ ਪਾੜ ਨੂੰ ਪੂਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤੀ।

ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਦੇਰ ਰਾਤ ਨਹਿਰ ਵਿੱਚ ਪਹਿਲਾਂ 20 ਫੁੱਟ ਦੇ ਕਰੀਬ ਪਾੜ ਪਿਆ ਸੀ, ਫਿਰ ਹੌਲੀ-ਹੌਲੀ 70 ਫੁੱਟ ਦੇ ਕਰੀਬ ਹੋ ਗਿਆ। ਜਿਸ ਤੋਂ ਬਾਅਦ ਪਾਣੀ ਨੇ ਕਿਸਾਨਾਂ ਦਾ ਕਾਫ਼ੀ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਹੈ।

ਇਹ ਵੀ ਪੜ੍ਹੋ:ਸਰਕਾਰ ਦੇ ਫੈਸਲੇ ਦੀਆਂ ਸਰਕਾਰੀ ਬਾਬੂਆਂ ਨੇ ਉਡਾਈਆਂ ਧੱਜੀਆਂ

ABOUT THE AUTHOR

...view details