ਪੰਜਾਬ

punjab

ETV Bharat / state

ਘਰ 'ਚ ਗੋਲੀ ਚੱਲਣ ਕਾਰਨ 55 ਸਾਲਾਂ ਵਿਅਕਤੀ ਦੀ ਹੋਈ ਮੌਤ - muaktsar news

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਸੰਘਰ ਵਿਖੇ ਗੋਲੀ ਵੱਜਣ ਕਾਰਨ ਇੱਕ ਵਿਅਕਤੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦਾ ਨਾਂਅ ਜਸਵਿੰਦਰ ਸਿੰਘ ਤੇ ਉਮਰ 55 ਸਾਲ ਦੇ ਕਰੀਬ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

a-55-year-old-man-died-after-being-shot-at-home
ਫੋਟੋ

By

Published : Feb 29, 2020, 11:50 PM IST

ਸ੍ਰੀ ਮੁਕਤਸਰ ਸਾਹਿਬ : ਪਿੰਡ ਕੋਟਲੀ ਸੰਘਰ ਦੇ ਜਸਵਿੰਦਰ ਸਿੰਘ ਨਾਂਅ ਦੇ ਵਿਅਕਤੀ ਦੀ ਸ਼ੱਕੀ ਹਾਲਤਾਂ 'ਚ ਗੋਲੀ ਵੱਜਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਜਦੋਂ ਗੋਲੀ ਵੱਜੀ ਤਾਂ ਉਸ ਵੇਲੇ ਉਹ ਘਰ ਵਿੱਚ ਇੱਕਲਾ ਸੀ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਖ਼ਬਰ ਅਨੁਸਾਰ 55 ਵਰ੍ਹਿਆਂ ਦਾ ਜਸਵਿੰਦਰ ਸਿੰਘ ਘਰ ਵਿੱਚ ਇੱਕਲਾ ਸੀ ਤਾਂ ਗੁਆਂਢੀਆਂ ਨੂੰ ਜਸਵਿੰਦਰ ਸਿੰਘ ਦੇ ਘਰੋਂ ਗੋਲੀ ਚੱਲਣ ਦੀ ਅਵਾਜ ਸੁਣਾਈ ਦਿੱਤੀ। ਜਦੋਂ ਗੁਆਂਢੀਆਂ ਨੇ ਆ ਕੇ ਵੇਖਿਆ ਤਾਂ ਜਸਵਿੰਦਰ ਸਿੰਘ ਗੋਲੀ ਵੱਜਣ ਕਾਰਨ ਜ਼ਖ਼ਮੀ ਹਾਲਤ 'ਚ ਪਿਆ ਸੀ। ਇਸ ਨੂੰ ਤੁਰੰਤ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਘਰ 'ਚ ਗੋਲੀ ਚੱਲਣ ਕਾਰਨ 55 ਸਾਲਾਂ ਦੇ ਵਿਅਕਤੀ ਦੀ ਹੋਈ ਮੌਤ

ਡਾ. ਰਾਕੇਸ਼ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਜਸਵਿੰਦਰ ਸਿੰਘ ਨਾਂਅ ਦਾ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਆਇਆ ਸੀ। ਇਸ ਦੇ ਸਿਰ ਦੇ ਵਿੱਚੋਂ ਗੋਲੀ ਆਰ-ਪਾਰ ਨਿਕਲੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਹਾਕੀ ਖਿਡਾਰੀ ਤੇ ਉਸ ਦੇ ਦੋਸਤ ਦੇ ਕਤਲ ਦੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਕਾਬੂ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਬਰੀਵਾਲਾ ਦੇ ਮਖੀ ਪ੍ਰੇਮ ਕੁਮਾਰ ਨੇ ਦੱਸਿਆ ਕਿ ਕੋਟਲੀ ਸੰਘਰ ਦੇ ਜਸਵਿੰਦਰ ਸਿੰਘ ਦੇ ਗੋਲੀ ਵੱਜੀ ਸੀ। ਇਸ ਦੀ ਹੁਣ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਗੋਲੀ ਚੱਲਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ABOUT THE AUTHOR

...view details