ਪੰਜਾਬ

punjab

By

Published : Oct 31, 2021, 10:28 PM IST

ETV Bharat / state

105 ਸਾਲਾ ਬੇਬੇ ਅਜੇ ਵੀ ਮੁਟਿਆਰ, ਜਾਣੋ ਬੇਬੇ ਕੋਲੋਂ ਸਿਹਤ ਦਾ ਰਾਜ

ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਕਰੀਬ 105 ਸਾਲਾ ਦੇ ਬਜ਼ੁਰਗ ਬੇਬੇ (Elderly woman ) ਅਜੇ ਵੀ ਤੰਦਰੁਸਤ (Healthy) ਜੀਵਨ ਬਤੀਤ ਕਰੇ ਹਨ। ਈਟੀਵੀ ਭਾਰਤ ਦੀ ਟੀਮ ਵੱਲੋਂ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਆਪਣੇ ਸਿਹਤਮੰਦ (Healthy) ਹੋਣ ਤੋਂ ਇਲਾਵਾ ਹੋਰ ਵੀ ਜ਼ਿੰਦਗੀ ਦੇ ਕਈ ਅਹਿਮ ਤਜਰਬੇ ਸਾਂਝੇ ਕੀਤੇ।

105 ਸਾਲਾ ਬੇਬੇ ਅਜੇ ਵੀ ਮੁਟਿਆਰ, ਜਾਣੋ ਬੇਬੇ ਕੋਲੋਂ ਸਿਹਤ ਦਾ ਰਾਜ
105 ਸਾਲਾ ਬੇਬੇ ਅਜੇ ਵੀ ਮੁਟਿਆਰ, ਜਾਣੋ ਬੇਬੇ ਕੋਲੋਂ ਸਿਹਤ ਦਾ ਰਾਜ

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਚੜ੍ਹੇਵਾਨ ਦੀ ਇੱਕ ਬਜ਼ੁਰਗ ਬੇਬੇ ਕਰੀਬ 105 ਸਾਲ ਉਮਰ ਦੇ ਹਨ। ਦਿਲਚਸਪ ਇਹ ਗੱਲ ਹੈ ਕਿ ਉਹ ਅਜੇ ਵੀ ਸਿਹਤਮੰਦ ਹਨ ਅਤੇ ਆਪਣੇ ਪਰਿਵਾਰ ਦੇ ਵਿੱਚ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਬਜ਼ੁਰਗ ਬੇਬੇ ਪ੍ਰੀਤਮ ਕੌਰ (Pritam Kaur) ਦੇ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਦੇ ਵਿੱਚ ਪ੍ਰੀਤਮ ਕੌਰ ਨਾਲ ਉਨ੍ਹਾਂ ਦੇ ਇਸ ਸਮੇਂ ਵੀ ਸਿਹਤਮੰਦ ਹੋਣ ਤੋਂ ਲੈਕੇ ਉਨ੍ਹਾਂ ਦੇ ਖਾਣ ਪੀਣ, ਉਨ੍ਹਾਂ ਦੇ ਪਰਿਵਾਰਿਕ ਜੀਵਨ ਅਤੇ ਹੋਰ ਵੀ ਕਈ ਅਹਿਮ ਪਹਿਲੂਆਂ ਤੇ ਗੱਲਬਾਤ ਕੀਤੀ ਗਈ।

105 ਸਾਲਾ ਬੇਬੇ ਅਜੇ ਵੀ ਮੁਟਿਆਰ, ਜਾਣੋ ਬੇਬੇ ਕੋਲੋਂ ਸਿਹਤ ਦਾ ਰਾਜ

ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਪਿਛਲਾ ਪਿੰਡ ਪਾਕਿਸਤਾਨ ਵਿੱਚ ਸੀ ਜਿੱਥੇ ਮੇਰਾ ਜਨਮ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਿਆਹ ਵੀ ਪਾਕਿਸਤਾਨ ਵਿੱਚ ਹੋਇਆ ਸੀ। ਹੁਣ ਭਾਰਤ ਵਿੱਚ ਰਹਿਣ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਪਾਕਿਸਤਾਨ ਵਿੱਚ ਜਦੋਂ ਵੰਡ ਹੋਈ ਤਾਂ ਉਹ ਪਾਕਿਸਤਾਨ ਤੋਂ ਭਾਰਤ ਆ ਗਏ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਭਾਰਤ ਆਉਂਦਿਆਂ ਉਨ੍ਹਾਂ ਨੂੰ ਬਹੁਤ ਸਾਰੀਆ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਮੁਸਲਮਾਨ ਨੇ ਜੱਟਾਂ ‘ਤੇ ਬੜਾ ਜੁਲਮ ਢਾਹਿਆ। ਉਨ੍ਹਾਂ ਦੱਸਿਆ ਕਿ ਬਹੁਤ ਲੋਕਾਂ ਨੂੰ ਉਨ੍ਹਾਂ ਨੇ ਵੱਢ ਟੁੱਕ ਕੇ ਉੱਥੇ ਸੁੱਟ ਦਿੱਤਾ ਸੀ।

ਪ੍ਰੀਤਮ ਕੌਰ ਨੇ ਆਪਣੇ ਪਾਕਿਸਤਾਨ ਦੇ ਪਰਿਵਾਰਿਕ ਜੀਵਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਹ ਉੱਥੇ ਵੀ ਖੇਤੀਬਾੜੀ ਦਾ ਧੰਦਾ ਕਰਦੇ ਸਨ ਅਤੇ ਇਸ ਨਾਲ ਹੀ ਆਪਣੀ ਗੁਜਾਰਾ ਕਰਦੇ ਸਨ। ਇਸ ਮੌਕੇ ਉਨ੍ਹਾਂ ਪਾਕਿਸਤਾਨ ਦੀਆਂ ਆਪਣੀਆਂ ਸਹੇਲੀਆਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪਾਕਿ ਦੇ ਵਿੱਚ ਉਨ੍ਹਾਂ ਦੀਆਂ ਬਹੁਤ ਸਾਰੀਆਂ ਸਹੇਲੀਆਂ ਸਨ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੇ ਉਹ ਗੱਲਾਂ ਘੱਟ ਯਾਦ ਹਨ।

ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਪ੍ਰੀਤਮ ਕੌਰ ਨੇ ਦੱਸਿਆ ਕਿ ਮੇਰੀ ਖੁਰਾਕ ਬਹੁਤ ਵਧੀਆ ਸੀ ਉਦੋਂ ਅਸੀਂ ਦੁੱਧ ਆਪਣੇ ਆਪ ਪੀਂਦੇ ਹੁੰਦੇ ਸੀ ਕਿਉਂਕਿ ਵੇਚਦੇ ਨਹੀਂ ਹੁੰਦੇ ਸੀ। ਉਨ੍ਹਾਂ ਦੱਸਿਆ ਅਸੀਂ ਦੁੱਧ ਪੀਣ ਦੇ ਨਾਲ ਆਪਣਾ ਕੰਮ ਵੀ ਖ਼ੁਦ ਕਰਦੇ ਸੀ ਕੰਮ ਕਰਦਿਆਂ ਪਸੀਨਾ ਨਿਕਲਦਾ ਸੀ ਹੁਣ ਵਾਲੀਆਂ ਔਰਤਾਂ ਜੋ ਘਰੇ ਪੱਖਿਆਂ ਥੱਲੇ ਪਈਆਂ ਰਹਿੰਦੀਆਂ ਹਨ ਉਨ੍ਹਾਂ ਨੂੰ ਬੀਮਾਰੀਆਂ ਲੱਗਦੀਆਂ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਅੱਜ ਤੱਕ ਕਦੇ ਗੋਲੀ ਨਹੀਂ ਲਈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਘਰ ਘਰ ਘਰ ਦਵਾਈਆਂ ਪਈਆਂ ਹਨ। ਉਨ੍ਹਾਂ ਇਸਦਾ ਕਾਰਨ ਦੱਸਦਿਆਂ ਕਿਹਾ ਕਿ ਅੱਜ ਦੇ ਲੋਕ ਕੰਮ ਘੱਟ ਕਰਦੇ ਹਨ ਇਸ ਕਰਕੇ ਹੀ ਬਿਮਾਰੀਆਂ ਜ਼ਿਆਦਾ ਲੱਗਦੀਆਂ ਹਨ।

ਇਹ ਵੀ ਪੜ੍ਹੋ:ਚੰਨੀ ਤੇ ਪਰਗਟ ਨੇ ਹਾਕੀ ਗਰਾਊਂਡ 'ਚ ਪਾਈਆਂ ਧੂਮਾ

ABOUT THE AUTHOR

...view details