ਸ੍ਰੀ ਮੁਕਤਸਰ ਸਾਹਿਬ :ਮਲੋਟ ਤੋਂ ਡੱਬਵਾਲੀ ਨੂੰ ਜਾ ਰਹੀ ਪੰਜਾਬ ਰੋਡਵੇਜ਼ ਨੂੰ ਗਲਤ ਪਾਸਿਓਂ ਓਵਰਟੇਕ ਕਰਨ ਦੇ ਮਾਮਲੇ ਨੂੰ ਲੈ ਕੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਬੱਸ ਉੱਪਰ ਪੱਥਰਬਾਜ਼ੀ ਕਰਕੇ ਬੱਸ ਦੇ ਸ਼ੀਸ਼ੇ ਤੋੜੇ ਅਤੇ ਮੌਕੇ ਤੋਂ ਹੋਏ ਫਰਾਰ ਹੋ ਗਏ। ਇਸ ਸਬੰਧੀ ਬੱਸ ਦੇ ਕੰਡਕਟਰ ਤੇ ਚਾਲਕ ਵੱਲੋਂ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਉਤੇ ਥਾਣਾ ਸਿਟੀ ਮਲੌਟ ਦੀ ਪੁਲਿਸ ਘਟਨਾ ਵਾਲੀ ਥਾਂ ਉਤੇ ਪੁੱਜੀ। ਡਰਾਇਵਰ ਅਤੇ ਬੱਸ ਕੰਡਕਟਰ ਦੇ ਬਿਆਨਾਂ ਉਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਗਲਤ ਪਾਸਿਓਂ ਓਵਰਟੇਕ ਨੂੰ ਲੈ ਕੇ ਹੋਇਆ ਵਿਵਾਦ :ਜਾਣਕਾਰੀ ਅਨੁਸਾਰ ਮਲੌਟ ਤੋਂ ਡੱਬਵਾਲੀ ਨੂੰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ 03 ਏਪੀ 6301 ਉਪਰ ਪਿੰਡ ਅਬੂਲਖੁਰਾਣਾ ਕੋਲ ਤਿੰਨ ਮੋਟਰਸਾਈਕਲ ਸਵਾਰਾਂ ਨੇ ਰੋਕ ਕੇ ਪੱਥਰਬਾਜ਼ੀ ਕਰ ਕੇ ਬੱਸ ਦੇ ਸ਼ੀਸ਼ੇ ਤੋੜਣ ਦਿੱਤੇ । ਬੱਸ ਦੇ ਡਰਾਇਵਰ ਅਤੇ ਕੰਡਕਟਰ ਨੇ ਦੱਸਿਆ ਉਹ ਜਦੋਂ ਮਲੋਟ ਤੋਂ ਚੱਲੇ ਤਾਂ ਪਿੰਡ ਦਾਨੇਵਾਲਾ ਕੋਲੋਂ ਇਕ ਮੋਟਰਸਾਈਕਲ ਜਿਸ ਉਪਰ ਤਿੰਨ ਨੌਜਵਾਨ ਸਵਾਰ ਸਨ। ਬੱਸ ਦੀ ਗ਼ਲਤ ਸਾਈਡ ਰਾਹੀਂ ਓਵਰਟੇਕ ਕਰਨ ਲੱਗੇ ਸੀ, ਤਾਂ ਉਨ੍ਹਾਂ ਵਲੋਂ ਸਾਨੂੰ ਗਾਲੀ-ਗਲੌਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਨੇ ਮੋਟਰਸਾਈਕਲ ਅੱਗੇ ਲਾ ਕੇ ਬੱਸ ਨੂੰ ਰੋਕਣ ਦੀ ਕੋਸ਼ਿਸ ਕੀਤੀ, ਜਦੋਂ ਬੱਸ ਪਿੰਡ ਅਬੂਲਖੁਰਾਣਾ ਬੱਸ ਸਟੈਂਡ ਕੋਲ ਪੁੱਜੀ ਤਾਂ ਇਨ੍ਹਾਂ ਨੇ ਬੱਸ ਉਪਰ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਨਾਲ ਕਈ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਬੱਸ ਦੇ ਸ਼ੀਸ਼ੇ ਤੋੜ ਟੁੱਟ ਗਏ, ਵਾਰਦਾਤ ਨੂੰ ਅੰਜਾਮ ਦੇ ਕੇ ਉਕਤ ਨੌਜਵਾਨ ਉਥੋਂ ਫਰਾਰ ਹੋ ਗਏ।