ਨਵਾਂਸ਼ਹਿਰ:ਪਿੰਡ ਪਠਲਾਵਾ ਦੇ ਜਤਿੰਦਰ ਸਿੰਘ ਦੀ ਬੈਲਜੀਅਮ (Belgium) ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਮ੍ਰਿਤਕ ਦਾ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਬਾਰਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਹਿਲਾਂ ਉਹ ਦੁਬਈ ਗਿਆ ਸੀ ਫਿਰ ਬੈਲਜੀਅਮ ਤੋਂ ਉਸਦੇ ਦੋਸਤ ਨੇ ਇੱਕ ਸਪਾਂਸਰਸਿਪ ਭੇਜ ਦਿੱਤੀ ਸੀ। ਜਿਸ ਨਾਲ ਉਹ 2012 ਨੂੰ ਬੈਲਜੀਅਮ ਚਲਾ ਗਿਆ। ਜਿੱਥੇ ਉਸਨੂੰ ਹੁਣ ਪੱਕੇ ਹੋਣ ਦੇ ਪੇਪਰ ਵੀ ਮਿਲ ਗਏ ਸਨ ਪਰੰਤੂ ਕੱਲ ਦੇਰ ਰਾਤ ਉਨ੍ਹਾਂ ਨੂੰ ਇੱਕ ਫੋਨ ਬੈਲਜੀਅਮ ਦੇ ਸ਼ਹਿਰ ਤੋਂ ਆਇਆ ਸੀ ਜਤਿੰਦਰ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ ਹੈ।
ਬੈਲਜੀਅਮ 'ਚ ਹਾਰਟ ਅਟੈਕ ਨਾਲ ਨੌਜਵਾਨ ਦੀ ਮੌਤ ਪਿਤਾ ਨੇ ਇਹ ਵੀ ਦੱਸਿਆ ਕਿ ਉਸਦੀ ਆਪਣੇ ਬੇਟੇ ਨਾਲ ਇੱਕ ਦਿਨ ਪਹਿਲਾਂ ਫੋਨ ਉੱਤੇ ਗੱਲਬਾਤ ਹੋਈ ਸੀ।ਪਿਤਾ ਦੇ ਦੱਸਣ ਮੁਤਾਬਕ ਜਤਿੰਦਰ ਸਿੰਘ ਦੀ ਉਮਰ 30 ਸਾਲ ਦੇ ਕਰੀਬ ਸੀ। ਜਤਿੰਦਰ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਉਸਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜੀ ਜਾਵੇ।
ਪਿੰਡ ਵਾਸੀ ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਬਹੁਤ ਹੀ ਚੰਗਾ ਅਤੇ ਨੇਕ ਇਨਸਾਨ ਸੀ। ਉਨ੍ਹਾਂ ਨੇ ਕਿਹਾ ਹੈ ਕਿ ਉਹ ਪਿੰਡ ਦੇ ਹਰ ਕੰਮਕਾਜ ਵਿੱਚ ਹਮੇਸ਼ਾ ਵੱਧ ਚੜ ਕੇ ਹਿੱਸਾ ਪਾਉਂਦਾ ਸੀ ਅੱਜ ਉਸਦੀ ਬੇਬਕਤੀ ਮੌਤ ਨਾਲ ਪਰਿਵਾਰ ਨੂੰ ਨਾ ਸਹਿਣ ਵਾਲਾ ਘਾਟਾ ਪਿਆ ਹੈ।
ਇਹ ਵੀ ਪੜੋ:ਭਾਰਤੀ-ਪਾਕਿ ਸੀਮਾ ’ਤੇ ਮੁੜ ਦੇਖਿਆ ਗਿਆ ਡਰੋਨ