ਪੰਜਾਬ

punjab

ETV Bharat / state

ਇਟਲੀ ਤੋਂ ਆਈ ਔਰਤ ਦੀ ਨਵਾਂ ਸ਼ਹਿਰ 'ਚ ਮੌਤ - ਨਵਾਂ ਸ਼ਹਿਰ

ਇਟਲੀ ਤੋਂ ਆਈ ਨਵਾਂ ਸ਼ਹਿਰ ਵਾਸੀ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

women of SBS Nagar coming from italy dies
ਫੋਟੋ

By

Published : Apr 8, 2020, 2:33 PM IST

ਨਵਾਂ ਸ਼ਹਿਰ: ਪਿਛਲੇ ਮਹੀਨੇ 10 ਮਾਰਚ ਨੂੰ ਇਟਲੀ ਤੋਂ ਆਈ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕ ਔਰਤ ਗੁਰਬਖਸ਼ ਕੌਰ ਪਤਨੀ ਬਲਵੀਰ ਚੰਦ ਬੰਗਾ ਨੇੜੇ ਪਿੰਡ ਗੋਸਲਾਂ ਦੀ ਰਹਿਣ ਵਾਲੀ ਸੀ। ਇਟਲੀ ਤੋਂ ਆਉਣ ਤੋਂ ਬਾਅਦ ਉਸ ਨੂੰ ਬੁਖਾਰ ਹੋ ਗਿਆ। ਲਗਾਤਾਰ ਬਿਮਾਰ ਰਹਿਣ ਤੋਂ ਬਾਅਦ ਪੀਜੀਆਈ ਤੱਕ ਇਲਾਜ ਚੱਲਿਆ, ਪਰ ਠੀਕ ਨਹੀਂ ਹੋਈ।

ਫੋਟੋ

ਬਿਮਾਰੀ ਹੋਣ 'ਤੇ ਸਿਹਤ ਵਿਭਾਗ ਨੂੰ ਪਤਾ ਲੱਗਿਆ ਤਾਂ ਉਸ ਨੂੰ ਇਕਾਂਤਵਾਸ ਕੀਤਾ ਗਿਆ ਸੀ। ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਪੀਜੀਆਈ ਭੇਜਿਆ ਗਿਆ। ਪੀਜੀਆਈ ਵਿੱਚ ਉਸ ਦਾ ਇਲਾਜ ਚੱਲਿਆ, ਪਰ ਉਸ ਦੀ ਸਿਹਤ ਵਿੱਚ ਕੋਈ ਖ਼ਾਸ ਸੁਧਾਰ ਨਹੀਂ ਹੋਇਆ। ਜਾਣਕਾਰੀ ਮੁਤਾਬਕ ਉਸ ਦਾ ਕੋਰੋਨਾ ਵਾਇਰਸ ਟੈਸਟ ਵੀ ਕੀਤਾ ਗਿਆ ਸੀ, ਜੋ ਨੈਗੇਟਿਵ ਆਇਆ ਸੀ।

ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ

ABOUT THE AUTHOR

...view details