ਪੰਜਾਬ

punjab

ETV Bharat / state

ਸਵਰਗਵਾਸੀ ਬਲਦੇਵ ਸਿੰਘ ਦੇ ਪੁੱਤਰ ਦੀ ਕੋਰੋਨਾ ਟੈਸਟ ਰਿਪੋਰਟ ਆਈ ਨੈਗੇਟਿਵ - ਕੋਰੋਨਾ ਵਾਇਰਸ

ਜ਼ਿਲ੍ਹੇ ਦੇ ਸਭ ਤੋਂ ਪਹਿਲੇ ਕੋਵਿਡ-19 ਪੀੜਤ ਸਵਰਗੀ ਬਾਬਾ ਬਲਦੇਵ ਸਿੰਘ ਦੇ ਪੁੱਤਰ ਫ਼ਤਿਹ ਸਿੰਘ ਦਾ ਦੋ ਹਫਤਿਆਂ ਪਹਿਲਾਂ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।

ਫ਼ੋਟੋ
ਫ਼ੋਟੋ

By

Published : Apr 4, 2020, 8:49 PM IST

ਨਵਾਂ ਸ਼ਹਿਰ: ਜ਼ਿਲ੍ਹੇ ਦੇ ਸਭ ਤੋਂ ਪਹਿਲੇ ਕੋਵਿਡ-19 ਪੀੜਤ ਸਵਰਗੀ ਬਾਬਾ ਬਲਦੇਵ ਸਿੰਘ ਦੇ ਪੁੱਤਰ ਫ਼ਤਿਹ ਸਿੰਘ ਦਾ ਦੋ ਹਫਤਿਆਂ ਪਹਿਲਾਂ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।

ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਸਵਰਗਵਾਸੀ ਬਲਦੇਵ ਸਿੰਘ ਦੇ ਕੁੱਲ 6 ਪਰਿਵਾਰਕ ਮੈਂਬਰਾਂ ਦਾ ਦੁਬਾਰਾ ਟੈਸਟ ਕਰਵਾਏ ਗਏ ਸਨ ਜਿਨ੍ਹਾਂ ਚੋਂ ਇੱਕ ਦੀ ਰਿਪੋਰਟ ਨੈਗੇਟਿਵ ਹੈ ਤੇ ਦੋ ਪੌਜ਼ੀਟਿਵ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਂ ਇੱਕ ਪਰਿਵਾਰਕ ਮੈਂਬਰਾਂ ਦੇ ਸੈਂਪਲ ਦੁਬਾਰਾ ਲਏ ਗਏ ਹਨ।

ਇਹ ਵੀ ਪੜ੍ਹੋ:ਆਟਾ ਦਾਲ ਸਕੀਮ ਤਹਿਤ ਕੁਝ ਹੀ ਲੋੜਵੰਦਾਂ ਨੂੰ ਮਿਲੀ ਕਣਕ

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਸਵ. ਬਲਦੇਵ ਸਿੰਘ ਸਮੇਤ ਕੁੱਲ 19 ਪੌਜ਼ੀਟਿਵ ਕੇਸ ਪਾਏ ਗਏ ਹਨ, ਜਿਨ੍ਹਾਂ ’ਚੋਂ ਇੱਕ ਦੇ ਤੰਦਰੁਸਤ ਹੋਣ ਨਾਲ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਸਾਰੇ 18 ਮਰੀਜ਼ ਸਿਹਤਯਾਬ ਹਨ।

ABOUT THE AUTHOR

...view details