ਨਵਾਂ ਸ਼ਹਿਰ:ਪਿਛਲੇ ਦਿਨੀਂ ਸਿੰਘੂ ਬਾਰਡਰ (Singhu Border) ਉਤੇ ਕਿਸਾਨ ਮੋਰਚੇ (Farmers protest) ਦੇ ਨੇੜੇ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਹੋਇਆ ਸੀ। ਇਹ ਕਤਲ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਦੇ ਮਾਮਲੇ ਵਿੱਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖਿਆ ਹੋਇਆ ਹੈ। ਹੁਣ ਖੇਤੀ ਮੰਤਰੀ (Agriculture Minister) ਨਰਿੰਦਰ ਸਿੰਘ ਤੋਮਰ ਦੀ ਫੋਟੋ ਨਿਹੰਗ ਸਿੰਘ ਨਾਲ ਸਾਹਮਣੇ ਆਈ ਹੈ।
ਇਸ ਸੰਬੰਧੀ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (Former Member of Parliament Prof. Prem Singh Chandumajra) ਅੱਜ ਬਲਾਚੌਰ ਫੇਰੀ ਦੌਰਾਨ ਕਿਹਾ ਕਿ ਇਹ ਬਹੁਤ ਹੀ ਮੰਗਭਾਗਾ ਹੈ। ਉਹਨਾਂ ਕਿਹਾ ਕਿ ਇਸਨੇ ਕਈ ਸਵਾਲ ਤੇ ਚਿੰਤਾਵਾਂ ਖੜੀਆਂ ਕਰ ਦਿੱਤੀਆਂ ਹਨ।
ਉਹਨਾਂ ਕਿਹਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਦੇ ਹਾਂ, ਗੁਰੂ ਦੇ ਰੂਪ ਵਿਚ ਸਤਿਕਾਰ ਦਿੰਦੇ ਹਾਂ। ਉਹਨਾਂ ਨੂੰ ਸਿਆਸੀ ਲਾਹੇ ਲੈਣ ਲਈ ਇਸ ਕਿਸਮ ਦੀਆਂ ਕਾਰਵਾਈਆ ਕਰਨੀਆਂ ਕਿਸੇ ਵੀ ਰਾਜਸੀ ਪਾਰਟੀਆਂ ਵੱਲੋਂ ਮਾੜੀ ਗੱਲ ਹੈ ਤੇ ਇਹ ਸਾਡੇ ਲਈ ਚਣੌਤੀ ਵਾਲੀ ਗੱਲ ਵੀ ਹੈ।