ਪੰਜਾਬ

punjab

ETV Bharat / state

ਖਰੜ ਵਿੱਚ ਅਧਿਆਪਕਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ - Kharar crime news

ਸਥਾਨਕ ਸ਼ਹਿਰ ਖਰੜ ਵਿੱਚ ਸਨੀ ਇਨਕਲੇਵ ਵਿਖੇ ਇੱਕ ਸਕੂਲੀ ਅਧਿਆਪਕਾ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

school teacher shot dead in Kharar
ਫ਼ੋਟੋ।

By

Published : Dec 5, 2019, 4:19 PM IST

ਖਰੜ: ਸ਼ਹਿਰ ਵਿੱਚ ਸਨੀ ਇਨਕਲੇਵ ਵਿਖੇ ਇੱਕ ਸਕੂਲੀ ਅਧਿਆਪਕਾਂ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਧਿਆਪਕਾ ਆਪਣੀ ਸਕੂਟਰੀ ਪਾਰਕਿੰਗ ਵਿੱਚ ਖੜ੍ਹੀ ਕਰ ਰਹੀ ਸੀ।

ਵੇਖੋ ਵੀਡੀਓ

ਜਾਣਕਾਰੀ ਮੁਤਾਬਕ ਅਧਿਆਪਕਾ ਆਪਣੀ ਸਕੂਟਰੀ ਪਾਰਕ ਕਰ ਰਹੀ ਸੀ ਤਾਂ ਇੱਕ ਅਣਪਛਾਤੇ ਵਿਅਕਤੀ ਨੇ ਆ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਉਸ ਵੇਲੇ ਅਧਿਆਪਕਾ ਦੀ 5 ਸਾਲਾ ਧੀ ਵੀ ਨਾਲ ਸੀ ਜੋ ਵਾਲ ਵਾਲ ਬਚੀ।

ਮੌਕੇ ਉੱਤੇ ਮੌਜੂਦ ਸਕੂਲ ਦੇ ਗੇਟ ਕੀਪਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਨੌਜਵਾਨ ਨੇ ਲੋਈ ਦੀ ਬੁੱਕਲ ਮਾਰੀ ਹੋਈ ਸੀ ਤੇ ਅਧਿਆਪਕਾ ਦਾ ਨਾਂਅ ਸਰਬਜੀਤ ਕੌਰ ਸੀ। ਉਹ ਸਕੂਲ ਵਿੱਚ ਪੰਜਾਬੀ ਦਾ ਵਿਸ਼ਾ ਪੜ੍ਹਾਉਂਦੀ ਸੀ। ਅਣਪਛਾਤੇ ਨੌਜਵਾਨ ਵੱਲੋਂ ਅਧਿਆਪਕਾ ਦੇ ਸਿਰ ਉੱਤੇ ਤਿੰਨ ਗੋਲੀਆਂ ਮਾਰੀਆਂ ਅਤੇ ਫਿਰ ਫਰਾਰ ਹੋ ਗਿਆ।

ਐਸਐਸਪੀ ਕੁਲਦੀਪ ਚਾਹਲ ਨੇ ਦੱਸਿਆ ਕਿ ਮ੍ਰਿਤਕਾ ਦੀ ਨਾਲੇਜ ਬੱਸ ਗਲੋਬਲ ਸਕੂਲ ਮੁਹਾਲੀ ਦੀ ਅਧਿਆਪਕਾ ਸੀ ਜਿਸ ਦਾ ਪਤੀ ਫਰਾਂਸ ਵਿੱਚ ਰਹਿੰਦਾ ਹੈ ਅਤੇ ਉਹ ਆਪ ਵੀ ਫਰਾਂਸ ਰਹਿ ਕੇ ਆਈ ਹਸੀ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਹੀ ਇਸ ਮਾਮਲੇ ਦਾ ਖੁਲਾਸਾ ਕੀਤਾ ਜਾ ਸਕਦਾ ਹੈ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details