ਪੰਜਾਬ

punjab

ETV Bharat / state

ਦੇਖੋ ਵੀਡੀਓ : ਇਨ੍ਹਾਂ ਦੇ ਸ਼ੌਂਕ ਅਵੱਲੇ, ਪੁਲਿਸ ਨੇ ਕਿਵੇਂ ਠੱਲ੍ਹੇ ? - ਪੁਲਿਸ

ਬੰਗਾ ਇਲਾਕੇ ਵਿੱਚ ਮੋਟਰਸਾਈਕਲ 'ਤੇ 48 ਅਲੱਗ-ਅਲੱਗ ਅਵਾਜ਼ਾਂ ਵਾਲੇ ਹਾਰਨ ਲਗਾਕੇ ਘੁੰਮਦਾ ਨੌਜਵਾਨ ਬੰਗਾ ਸਦਰ ਪੁਲਿਸ ਨੇ ਕਾਬੂ ਕੀਤਾ। ਪੁਲਿਸ ਵੱਲੋਂ ਮੋਟਰਸਾਈਕਲ ਨੂੰ ਚਲਾਨ ਕੱਟਣ ਤੋਂ ਬਾਅਦ ਜ਼ਬਤ ਕਰ ਲਿਆ ਹੈ। ਇਸ ਟਾਈਮ ਮੋਟਰਸਾਈਕਲ ਥਾਣਾ ਸਦਰ ਵਿੱਚ ਅਰਾਮ ਫਰਮਾਹ ਰਿਹਾ।

ਯਾਰਾਂ ਦੇ ਟਿਕਾਣੇ, ਆ ਗਏ ਠਾਣੇ
ਯਾਰਾਂ ਦੇ ਟਿਕਾਣੇ, ਆ ਗਏ ਠਾਣੇ

By

Published : Aug 5, 2021, 8:10 PM IST

ਨਵਾਂਸ਼ਹਿਰ :ਪੰਜਾਬ ਦੇ ਦੁਆਬਾ ਖੇਤਰ ਦੇ 85% ਲੋਕ ਜ਼ਿਆਦਾ ਤਰ ਵਿਦੇਸ਼ਾਂ ਵਿੱਚ ਵਸੇ ਹੋਏ ਹਨ। ਜਿਸ ਦੁਆਰਾ ਇਹਨਾਂ ਪ੍ਰਵਾਸੀਆਂ ਦੇ ਸ਼ੌਕ ਵੀ ਬਹੁਤ ਅਜੀਬ ਹਨ ਪਰ ਅੱਜ ਦੇ ਕੁਝ ਨੌਜਵਾਨ ਆਪਣੇ ਸੋਸ਼ਲ ਮੀਡੀਆ ਅਤੇ ਇੰਸਟਾਗ੍ਰਾਮ 'ਤੇ ਆਪਣੀ ਪਸੰਦ ਤੇ ਬੀਵਰ ਵਧਾਉਣ ਲਈ ਨਵੇਂ-ਨਵੇਂ ਸ਼ੌਕ ਅਪਣਾਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਜਿਲ੍ਹਾ ਨਵਾਂਸ਼ਹਿਰ ਦੇ ਹਲਕਾ ਬੰਗਾ ਵਿੱਚ ਦੇਖਣ ਨੂੰ ਮਿਲਿਆ ਕਿ ਇਕ ਨੌਜਵਾਨ ਆਪਣੇ ਮੋਟਰਸਾਈਕਲ 'ਤੇ 48 ਵੱਡੇ ਹਾਰਨ ਅਲੱਗ-ਅਲੱਗ ਅਵਾਜ਼ਾਂ ਵਾਲੇ ਲਗਵਾ ਕੇ ਪਿੰਡ ਘੁੰਮ ਰਿਹਾ ਸੀ।

ਯਾਰਾਂ ਦੇ ਟਿਕਾਣੇ, ਆ ਗਏ ਠਾਣੇ

ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਥਾਣਾ ਸਦਰ ਬੰਗਾ ਐਸ.ਐਚ.ਓ ਸਬ ਇੰਸਪੈਕਟਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਇੱਕ ਨੌਜਵਾਨ ਜੋ ਕਿ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਵੱਖੋ ਵੱਖਰੀਆਂ ਆਵਾਜ਼ਾਂ ਵਾਲੇ 48 ਹਾਰਨ ਲਗਾਕੇ ਪਿੰਡ ਵਿੱਚ ਘੁੰਮ ਰਿਹਾ ਹੈ ਅਤੇ ਆਪਣੇ ਮੋਟਰਸਾਈਕਲ ਦਾ ਵੀਡੀਓ ਬਣਾ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਆਪਣੀ ਪਸੰਦ ਅਤੇ ਟਿੱਪਣੀਆਂ ਨੂੰ ਵਧਾਉਣ ਲਈ ਸਭ ਕਰ ਰਿਹਾ ਹੈ।

ਇਸ ਨੇ ਕਿ ਲੋਕਾਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਹੈ ਉਕਤ ਨੌਜਵਾਨ ਨੇ ਆਪਣੇ ਮੋਟਰਸਾਈਕਲ 'ਤੇ ਨੰਬਰ ਪਲੇਟ ਵੀ ਨਹੀਂ ਲਗਾਈ ਹੋਈ। ਬੰਗਾ ਪੁਲਿਸ ਵੱਲੋਂ ਜਲਦ ਕਾਰਵਾਈ ਕਰਦਿਆਂ ਉਕਤ ਮੋਟਰਸਾਈਕਲ ਸਮੇਤ ਚਾਲਕ ਨੌਜਵਾਨ ਨੂੰ ਫੜਿਆ ਤੇ ਵਾਹਨ ਐਕਟ ਅਧੀਨ ਕਾਰਵਾਈ ਕਰਦਿਆਂ ਇਸ ਮੋਟਰਸਾਈਕਲ ਦਾ ਚਲਾਨ ਕੱਟਣ ਤੋਂ ਬਾਅਦ ਇਸ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇਸਦਾ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਮੱਧ ਪ੍ਰਦੇਸ਼ ‘ਚ ਹੜ੍ਹਾਂ ਨੇ ਮਚਾਈ ਭਿਆਨਕ ਤਬਾਹੀ, ਵੇਖੋ ਵੀਡੀਓ

ਥਾਣਾ ਮੁਖੀ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਪਛਾਣ ਤਰਨਦੀਪ ਸਿੰਘ ਉਰਫ਼ ਤਨੂ ਉਮਰ (20) ਵਾਸੀ ਹੈਪੋਵਾਲ ਜਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਜੋ ਕਿ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ, ਪਰ ਆਪਣੀ ਪ੍ਰਸਿੱਧੀ ਵਧਾਉਣ ਲਈ ਅਜਿਹੇ ਅਜੀਬ ਸ਼ੌਕ ਅਪਣਾਉਂਦਾ ਹੈ।

ABOUT THE AUTHOR

...view details