ਪੰਜਾਬ

punjab

ETV Bharat / state

ਪੁਲਿਸ ਨੇ ਪਠਾਨਕੋਟ ਬੰਬ ਧਮਾਕੇ ਦੇ ਦੋਸ਼ੀਆ ਨੂੰ ਅਸਲਾ ਸਮੇਤ ਕੀਤਾ ਗ੍ਰਿਫਤਾਰ - ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ

ਨਵਾਂਸ਼ਹਿਰ ਪੁਲਿਸ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਗਰੁੱਪ ਵੱਲੋਂ ਹਮਾਇਤ ਪ੍ਰਾਪਤ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ 6 ਕਾਰਕੁਨਾਂ ਨੂੰ ਗਿ੍ਰਫਤਾਰ ਕਰਕੇ, ਪਠਾਨਕੋਟ ਆਰਮੀ ਕੈਂਪ ‘ਤੇ ਹੋਏ ਹਮਲੇ ਸਮੇਤ ਹੈਂਡ ਗ੍ਰੇਨੇਡ ਹਮਲਿਆਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ।

ਪੁਲਿਸ ਨੇ ਪਠਾਨਕੋਟ ਬੰਬ ਧਮਾਕੇ ਦੇ ਦੋਸ਼ੀਆ ਨੂੰ ਅਸਲਾ ਸਮੇਤ ਕੀਤਾ ਗ੍ਰਿਫਤਾਰ
ਪੁਲਿਸ ਨੇ ਪਠਾਨਕੋਟ ਬੰਬ ਧਮਾਕੇ ਦੇ ਦੋਸ਼ੀਆ ਨੂੰ ਅਸਲਾ ਸਮੇਤ ਕੀਤਾ ਗ੍ਰਿਫਤਾਰ

By

Published : Jan 10, 2022, 6:53 PM IST

ਨਵਾਂਸ਼ਹਿਰ: ਨਵਾਂਸ਼ਹਿਰ ਪੁਲਿਸ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਗਰੁੱਪ ਵੱਲੋਂ ਹਮਾਇਤ ਪ੍ਰਾਪਤ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ 6 ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ, ਪਠਾਨਕੋਟ ਆਰਮੀ ਕੈਂਪ ‘ਤੇ ਹੋਏ ਹਮਲੇ ਸਮੇਤ ਹੈਂਡ ਗ੍ਰੇਨੇਡ ਹਮਲਿਆਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ।

ਪੁਲਿਸ ਨੇ 6 ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ 6 ਮੈਂਬਰਾਂ ਨੂੰ ਹਥਿਆਰਾਂ ਅਤੇ ਗੋਲੀਆਂ ਸਮੇਤ ਕਾਬੂ ਕੀਤਾ ਹੈ। ਉਕਤ ਵਿਅਕਤੀਆਂ ਦਾ ਸੰਪਰਕ ਵਿਦੇਸ਼ ਵਿੱਚ ਬੈਠੇ ਸੁਖਪ੍ਰੀਤ ਸਿੰਘ ਸੁੱਖ ਧਾਲੀਵਾਲ ਅਤੇ ਪਾਕਿਸਤਾਨ ਵਿੱਚ ਆਤੰਕ ਗਤੀਵਿਧੀਆਂ ਨੂੰ ਹੁਲਾਰੇ ਦੇਣ ਵਾਲੇ ਲਖਵੀਰ ਸਿੰਘ ਰੋਡੇ ਨਾਲ ਦੱਸਿਆ ਜਾ ਰਿਹਾ ਹੈ।

ਨਵਾਂਸ਼ਹਿਰ ਦੀ SSP ਹਰਮਨਦੀਪ ਕੌਰ ਨੇ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਕਿਹਾ ਕਿ ਨਵਾਂਸ਼ਹਿਰ ਪੁਲਿਸ ਨੇ ਇੱਕ ਅੱਤਵਾਦੀ ਗਿਰੋਹ ਦੇ 6 ਮੈਂਬਰ, ਜਿਨ੍ਹਾਂ ਦੀ ਪਹਿਚਾਣ ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਰਾਜਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਰਮਨ ਕੁਮਾਰ ਜੋ ਕਿ ਸਾਰੇ ਹੀ ਜਿਲ੍ਹਾ ਗੁਰਦਾਸ ਪੁਰ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ, ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਪਠਾਨਕੋਟ ਬੰਬ ਧਮਾਕੇ ਦੇ ਦੋਸ਼ੀਆ ਨੂੰ ਅਸਲਾ ਸਮੇਤ ਕੀਤਾ ਗ੍ਰਿਫਤਾਰ

ਪੁਲਿਸ ਨੇ ਇਹਨਾਂ ਕੋਲੋਂ 6 ਹੈਂਡਗ੍ਰੇਂਡ 86 ਪੀ ,1 ਪਿਸਟਲ 9 MM, 1 ਰਾਇਫਲ 32 ਬੋਰ ,ਕੁੱਝ ਜਿੰਦਾ ਗੋਲੀਆਂ ਅਤੇ ਮੈਗਜੀਨ ਵੀ ਬਰਾਮਦ ਕੀਤੇ ਗਏ ਹਨ।

ਉਕਤ ਫੜੇ ਗਏ ਆਰੋਪੀਆਂ ਨੇ ਪਠਾਨਕੋਟ ਵਿੱਚ 2 ਬਲਾਸਟ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਕਬੂਲਿਆ ਹੈ। ਨਵਾਂਸ਼ਹਿਰ ਪੁਲਿਸ ਨੇ ਫੜੇ ਅੱਤਵਾਦੀਆਂ ਦਾ ਪੁਲਿਸ ਰਿਮਾਂਡ ਹਾਂਸਲ ਕਰਕੇ ਅਗਲੀ ਹੋਰ ਪੁੱਛਗਿੱਛ ਕਰਨ ਲਈ ਇਹਨਾਂ ਦਾ ਪ੍ਰੋਡਕਸ਼ਨ ਵਾਰੰਟ ਵੀ ਹਾਸਿਲ ਕੀਤਾ ਹੈ।

SSP ਨਵਾਂਸ਼ਹਿਰ ਨੇ ਇਹ ਵੀ ਦੱਸਿਆ ਕਿ ਇਹਨਾਂ ਅੱਤਵਾਦੀਆਂ ਦਾ ਸੰਪਰਕ ਵਿਦੇਸ਼ ਵਿੱਚ ਬੈਠੇ ਸੁਖਪ੍ਰੀਤ ਸਿੰਘ ਸੁੱਖ ਧਾਲੀਵਾਲ ਅਤੇ ਪਾਕਿਸਤਾਨ ਵਿੱਚ ਆਤੰਕ ਗਤੀਵਿਧੀਆਂ ਨੂੰ ਹੁਲਾਰੇ ਦੇਣ ਵਾਲੇ ਲਖਵੀਰ ਸਿੰਘ ਰੋਡੇ ਨਾਲ ਹੈ।

ਇਹ ਵੀ ਪੜ੍ਹੋ:ਪਠਾਨਕੋਟ ਹੈਂਡ ਗ੍ਰਨੇਡ ਮਾਮਲਾ: ਜਾਂਚ ਨੂੰ ਲੈ ਕੇ ਡਿਪਟੀ CM ਰੰਧਾਵਾ ਵੱਲੋਂ ਉੱਚ ਅਧਿਕਾਰੀਆਂ ਨਾਲ ਹਾਈਲੈਵਲ ਮੀਟਿੰਗ

ABOUT THE AUTHOR

...view details