ਪੰਜਾਬ

punjab

ETV Bharat / state

ਸੱਪਾਂ ਵਾਲੇ ਵਿਹੜੇ ’ਚ ਰਹਿਣ ਲਈ ਮਜ਼ਬੂਰ ਇਹ ਬਜ਼ੁਰਗ ! - ਸਰਕਾਰੀ ਮਦਦ ਕੀਤੀ ਜਾਵੇ

ਬਜ਼ੁਰਗ ਮਹਿਲਾ ਅਤੇ ਪਿੰਡ ਦੀ ਪੰਚਾਇਤ ਮੈਂਬਰ ਸੁਨੀਤਾ ਦੇਵੀ ਅਤੇ ਮਹਿਲਾ ਦੀ ਧੀ ਅਤੇ ਦਾਮਾਦ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਦੇਖਦਿਆਂ ਉਨ੍ਹਾਂ ਦੀ ਸਰਕਾਰੀ ਮਦਦ ਕੀਤੀ ਜਾਵੇ।

ਸੱਪਾਂ ਵਾਲੇ ਵਿਹੜੇ ’ਚ ਰਹਿਣ ਲਈ ਮਜਬੂਰ ਇਹ ਬਜ਼ੁਰਗ !
ਸੱਪਾਂ ਵਾਲੇ ਵਿਹੜੇ ’ਚ ਰਹਿਣ ਲਈ ਮਜਬੂਰ ਇਹ ਬਜ਼ੁਰਗ !

By

Published : Aug 12, 2021, 1:35 PM IST

ਨਵਾਂਸ਼ਹਿਰ: ਸਰਕਾਰਾਂ ਵੱਲੋਂ ਸਮਾਰਟ ਸਿਟੀ ਬਣਾਉਣ ਦੀ ਅਤੇ ਲੋਕਾਂ ਨੂੰ ਹਰ ਇੱਕ ਸਹੁਲਤ ਦੇਣ ਦੀ ਗੱਲ ਆਖੀ ਜਾਂਦੀ ਹੈ ਪਰ ਦੂਜੇ ਪਾਸੇ ਇਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਹੀ ਜ਼ਿਲ੍ਹੇ ਦੇ ਬੰਗਾ ਬਲਾਕ ਅਧੀਨ ਪੈਂਦੇ ਪਿੰਡ ਸੱਲ ਕਲਾਂ ਦੀ ਬਜੁਰਗ ਔਰਤ ਤਰਸਯੋਗ ਹਾਲਤ ਚ ਰਹਿਣ ਲਈ ਮਜਬੂਰ ਹੈ।

ਦੱਸ ਦਈਏ ਕਿ ਬਜ਼ੁਰਗ ਮਹਿਲਾ ਦਾ ਘਰ ਦੋ ਕਮਰਿਆ ਦਾ ਹੈ ਜੋ ਕਿ ਬਿਲਕੁੱਲ ਕੱਚਾ ਹੈ ਛੱਤ ’ਤੇ ਪਏ ਗਾਰਡਰ ਬਾਲੇ ਟੁੱਟਣ ਦੇ ਕਰੀਬ ਆਏ ਹੋਏ ਹਨ। ਘਰ ਦੀਆਂ ਸਾਰੀਆਂ ਕੰਧਾਂ ਕੱਚੀਆਂ ਹਨ। ਘਰ ਦੀ ਹਾਲਤ ਇਨ੍ਹੀ ਜ਼ਿਆਦਾ ਤਰਸਯੋਗ ਹੈ ਕਿ ਥਾਂ-ਥਾਂ ਤੇ ਤਰੇੜਾਂ ਪਈਆਂ ਹੋਈਆਂ ਹਨ। ਘਰ ਦੀ ਰਸੋਈ ਨੀ ਬਿਲਕੁੱਲ ਖਸਤਾ ਹਾਲਤ ਹੋਈ ਹੈ। ਬਜ਼ੁਰਗ ਮਾਤਾ ਅਤੇ ਉਸਦੀ ਧੀ ਨੇ ਦੱਸਿਆ ਕਿ ਜਿਸ ਕਮਰੇ ਚ ਉਨ੍ਹਾਂ ਨੇ ਸੌਣ ਲਈ ਬੈੱਡ ਲਗਾਇਆ ਹੋਇਆ ਹੈ ਉੱਥੇ ਦਿਨ ਰਾਤ ਕਦੇ ਵੀ ਸੱਪ ਆ ਜਾਂਦੇ ਹਨ ਉਹ ਰਾਤ ਵੀ ਬੈਠ ਕੇ ਗੁਜਾਰਦੇ ਹਨ।

ਬਜ਼ੁਰਗ ਮਹਿਲਾ ਨੇ ਲਗਾਈ ਮਦਦ ਦੀ ਗੁਹਾਰ

ਬਜ਼ੁਰਗ ਮਾਤਾ ਨੇ ਰੋ ਰੋ ਕੇ ਆਪਣੀ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਉਸਦੇ ਪਤੀ ਦੀ ਮੌਤ 22 ਸਾਲ ਪਹਿਲਾਂ ਹੋ ਗਈ ਸੀ ਉਸਦੀ ਇੱਕ ਧੀ ਹੈ ਜਿਸਦਾ ਵਿਆਹ ਉਸਨੇ ਪਿੰਡ ਦੇ ਸਹਿਯੋਗ ਅਤੇ ਦਾਣੀ ਸੱਜਣਾ ਦੇ ਸਹਿਯੋਗ ਨਾਲ ਕਰਵਾ ਦਿੱਤਾ ਹੈ। ਹੁਣ ਉਹ ਘਰ ਚ ਇੱਕਲੀ ਰਹਿੰਦੀ ਹੈ। ਜਦੋਂ ਵੀ ਮੀਂਹ ਪੈਂਦਾ ਹੈ ਤਾਂ ਉਸਦੀ ਸਾਰੀ ਛੱਤ ਤੋਂ ਪਾਣੀ ਨਿਕਲਣ ਲੱਗ ਜਾਂਦਾ ਹੈ। ਇਸਦੇ ਨਾਲ ਵਾਲਾ ਦੂਜਾ ਕਮਰਾ ਜਿਸ ਵਿੱਚ ਉਨ੍ਹਾਂ ਨੇ ਖਾਣਾ ਬਣਾਉਣ ਲਈ ਕੱਚਾ ਚੁੱਲ੍ਹਾ ਰੱਖਿਆ ਹੋਇਆ ਹੈ ਉਸ ਕਮਰੇ ਦੇ ਇੱਕ ਪਾਸੇ ਦੀਆਂ ਇੱਟਾਂ ਆਸੇ ਪਾਸੇ ਨੂੰ ਨਿਕਲਣ ਕਰਕੇ ਕੰਧ ਵਿੱਚ ਕਾਫੀ ਛੇਕ ਪਏ ਹੋਏ ਹਨ ਜਿਸ ਕਰਕੇ ਕੰਧ ਦੇ ਪਿਛਲੇ ਪਾਸੇ ਖੇਤ ਹੋਣ ਕਰਕੇ ਕਈ ਖਤਰਨਾਕ ਸੱਪ ਇਸ ਕੰਧ ਰਾਹੀਂ ਅੰਦਰ ਆ ਜਾਂਦੇ ਹਨ। ਦੱਸ ਦਈਏ ਕਿ ਬਜ਼ੁਰਗ ਮਹਿਲਾ ਅਤੇ ਪਿੰਡ ਦੀ ਪੰਚਾਇਤ ਮੈਂਬਰ ਸੁਨੀਤਾ ਦੇਵੀ ਅਤੇ ਮਹਿਲਾ ਦੀ ਧੀ ਅਤੇ ਦਾਮਾਦ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਦੇਖਦਿਆਂ ਉਨ੍ਹਾਂ ਦੀ ਸਰਕਾਰੀ ਮਦਦ ਕੀਤੀ ਜਾਵੇ।

ਸੱਪਾਂ ਵਾਲੇ ਵਿਹੜੇ ’ਚ ਰਹਿਣ ਲਈ ਮਜਬੂਰ ਇਹ ਬਜ਼ੁਰਗ !

'ਬਜ਼ੁਰਗ ਮਾਤਾ ਦੀ ਨਹੀਂ ਕੀਤੀ ਕਿਸੇ ਨੇ ਵੀ ਮਦਦ'

ਪਿੰਡ ਦੀ ਮੌਜੂਦਾ ਪੰਚ ਨੇ ਦੱਸਿਆ ਕਿ ਇਸ ਬਜੁਰਗ ਮਾਤਾ ਦੀ ਮੁਸ਼ਕਿਲਾਂ ਸਬੰਧੀ ਪਿੰਡ ਦੀ ਪੰਚਾਇਤ ਨੂੰ ਵੀ ਜਾਣੂ ਕਰਵਾਇਆ ਸੀ ਉਸਨੇ ਕਈ ਵਾਰ ਸਰਕਾਰੀ ਦਫਤਰਾਂ ਵਿੱਚ ਵੀ ਪਹੁੰਚ ਕੀਤੀ ਸੀ ਪਰ ਉਸਦੀ ਕਿਸੇ ਨੇ ਵੀ ਨਹੀਂ ਸੁਣੀ। ਦੂਜਾ ਉਸਨੇ ਕਈ ਪਿੰਡ ਦੇ ਐਨਆਰਆਈ ਨੂੰ ਵੀ ਬਜੁਰਗ ਮਹਿਲਾ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਸਿਰਫ ਭਰੋਸਾ ਹੀ ਦਿੱਤਾ ਪਰ ਮਦਦ ਨਹੀਂ ਕੀਤੀ।

ਇਹ ਵੀ ਪੜੋ: ਕੁੱਤੇ ਪਿੱਛੇ ਕੁੜੀ ਨੂੰ ਵਾਲ੍ਹਾਂ ਤੋਂ ਘੜੀਸ ਮਾਰੇ ਠੁੱਡੇ, ਵੀਡੀਓ ਵਾਇਰਲ

ABOUT THE AUTHOR

...view details