ਨਵਾਂਸ਼ਹਿਰ: ਡੇਂਗੂ ਦਾ ਕਹਿਰ (The scourge of dengue) ਲਗਾਤਾਰ ਸੂਬੇ 'ਚ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚੱਲਦਿਆਂ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਵੀ ਡੇਂਗੂ ਦੇ ਮਾਮਲੇ (The scourge of dengue) ਲਗਾਤਾਰ ਵੱਧ ਰਹੇ ਹਨ। ਇਸ ਕਾਰਨ ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ਾਂ (Dengue patients) ਦੀ ਗਿਣਤੀ 384 ਹੋ ਗਈ ਹੈ। ਇਸ ਦੇ ਨਾਲ ਹੀ ਹਸਪਤਾਲ ਵਿੱਚ ਡੇਂਗੂ ਟੈਸਟ (Dengue Test) ਕਿੱਟ ਮਿਲਣ ਤੋਂ ਬਾਅਦ 62 ਲੋਕਾਂ ਦੇ ਟੈਸਟ ਕੀਤੇ ਗਏ। ਦੱਸ ਦਈਏ ਕਿ ਮੰਗਲਵਾਰ ਨੂੰ 16 ਨਵੇਂ ਮਰੀਜ਼ ਸਾਹਮਣੇ ਆਏ ਸਨ, ਜਿਸ ਨਾਲ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ (Dengue patients) ਦੀ ਗਿਣਤੀ 384 ਹੋ ਗਈ ਹੈ।
ਸਿਵਲ ਸਰਜਨ (Civil Surgeon) ਇੰਦਰ ਮੋਹਨ ਗੁਪਤਾ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਡੇਂਗੂ ਟੈਸਟ (Dengue Test) ਕਿੱਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਟੈਸਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਜ਼ਿਲ੍ਹਾ ਹਸਪਤਾਲ ਵਿੱਚ 6 ਮਰੀਜ਼ ਇਲਾਜ ਅਧੀਨ ਹਨ ਜੋ ਕਿ ਤੰਦਰੁਸਤ ਹਨ, ਜਦਕਿ ਹਸਪਤਾਲ ਵਿੱਚ ਹੁਣ ਡੇਂਗੂ ਦੇ ਟੈਸਟ ਰੂਟੀਨ ਵਿੱਚ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 20 ਦੇ ਕਰੀਬ ਸਰਵੇ ਟੀਮਾਂ ਬਣਾ ਕੇ ਲੋਕਾਂ ਦੇ ਘਰਾਂ ਅਤੇ ਅਦਾਰਿਆਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਜੇਕਰ ਕੋਈ ਡੇਂਗੂ ਦਾ ਮਰੀਜ਼ ਸਾਹਮਣੇ ਆਉਂਦਾ ਹੈ ਤਾਂ ਉਥੇ ਫੌਗਿੰਗ ਕਰਵਾਈ ਜਾਂਦੀ ਹੈ। ਜਦੋਂ ਕਿ ਡੇਂਗੂ ਦਾ ਲਾਰਵਾ ਮਿਲਣ 'ਤੇ ਸਪਰੇਅ ਕੀਤੀ ਜਾਂਦੀ ਹੈ ਤਾਂ ਜੋ ਮੱਛਰ ਲਾਰਵੇ ਤੋਂ ਪੈਦਾ ਨਾ ਹੋਵੇ ਅਤੇ ਡੇਂਗੂ ਦਾ ਕਾਰਨ ਨਾ ਬਣ ਸਕਣ।