ਪੰਜਾਬ

punjab

ETV Bharat / state

ਨਵਾਂਸ਼ਹਿਰ ਜ਼ਿਲ੍ਹਾ ਸੈਸ਼ਨ ਜੱਜ ਨੇ 19 ਪੰਛੀਆਂ ਨੂੰ ਕਰਵਾਇਆ ਆਜ਼ਾਦ - ਫਾਰਮ ਹਾਊਸ

ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਵੱਲੋਂ ਅੱਜ ਜੁਡੀਸ਼ੀਅਲ ਕੰਪਲੈਕਸ ਵਿਖੇ ਉਨਾਂ 19 ਤੋਤਿਆਂ ਨੂੰ ਆਜ਼ਾਦ ਕਰਵਾਇਆ ਜੋ ਇਕ ਫਾਰਮ ਹਾਊਸ ’ਤੇ ਨਾਜਾਇਜ਼ ਤੌਰ ’ਤੇ ਰੱਖੇ ਹੋਏ ਸਨ। ਇਹ ਪੰਛੀ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਫਾਰਮ ਹਾਊਸ ’ਤੇ ਛਾਪਾ ਮਾਰ ਕੇ ਆਪਣੇ ਕਬਜ਼ੇ ਵਿਚ ਲਏ।

ਨਵਾਂਸ਼ਹਿਰ ਜ਼ਿਲ੍ਹਾ ਸੈਸ਼ਨ ਜੱਜ ਨੇ 19 ਪੰਛੀਆਂ ਨੂੰ ਕਰਵਾਇਆ ਆਜ਼ਾਦ
ਨਵਾਂ ਸ਼ਹਿਰ ਜ਼ਿਲਾ ਸੈਸ਼ਨ ਜੱਜ ਨੇ 19 ਪੰਛੀਆਂ ਨੂੰ ਕੀਤਾ ਆਜ਼ਾਦ

By

Published : Jun 27, 2021, 2:27 PM IST

ਸਹੀਦ ਭਗਤ ਸਿੰਘ ਨਗਰ: ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਵੱਲੋਂ ਅੱਜ ਜੁਡੀਸ਼ੀਅਲ ਕੰਪਲੈਕਸ ਵਿਖੇ ਉਨ੍ਹਾਂ 19 ਤੋਤਿਆਂ ਨੂੰ ਆਜ਼ਾਦ ਕੀਤਾ। ਜੋ ਇਕ ਫਾਰਮ ਹਾਊਸ ’ਤੇ ਨਾਜਾਇਜ਼ ਤੌਰ ’ਤੇ ਰੱਖੇ ਹੋਏ ਸਨ।

ਇਹ ਪੰਛੀ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਫਾਰਮ ਹਾਊਸ ’ਤੇ ਛਾਪਾ ਮਾਰ ਕੇ ਆਪਣੇ ਕਬਜੇ ਵਿਚ ਲਏ ਸਨ। ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਸਾਡਾ ਕੋਈ ਹੱਕ ਨਹੀਂ ਹੈ ਕਿ ਅਸੀਂ ਪੰਛੀਆਂ ਨੂੰ ਕੈਦ ਕਰਕੇ ਰੱਖੀਏ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੁਦਰਤ ਦੇ ਸਰੂਪ ਜੰਗਲੀ ਜੀਵਾਂ ਨੂੰ ਫੜ ਕੇ ਉਨਾਂ ਦਾ ਵਪਾਰ ਕਰਦੇ ਹਨ, ਉਨਾਂ ਨਾਲ ਕਾਰੋਬਾਰੀ ਸਾਂਝ ਨਾ ਰੱਖ ਕੇ ਉਨਾਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ।

ਇਸ ਮੌਕੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ-2 ਕੁਲਦੀਪ ਸਿੰਘ ਚੀਮਾ, ਸੀ. ਜੇ. ਐਮ-ਕਮ-ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਜਗਬੀਰ ਸਿੰਘ ਮਹਿੰਦੀਰੱਤਾ, ਸਿਵਲ ਜੱਜ (ਜੂਨੀਅਰ ਡਵੀਜ਼ਨ) ਹਰਪ੍ਰੀਤ ਕੌਰ ਨਾਫਰਾ, ਰੇਂਜ ਅਫ਼ਸਰ ਜੰਗਲੀ ਜੀਵ ਸੁਰੱਖਿਆ ਵਿਭਾਗ ਭੁਪਿੰਦਰ ਸਿੰਘ, ਹਾਜ਼ਰ ਸਨ।

ਇਹ ਵੀ ਪੜੋ:Corona Virus: 100 ਫੀਸਦੀ ਵੈਕਸੀਨੇਸ਼ਨ ਕਰਵਾਉਣ ਵਾਲੀਆਂ ਪੰਚਾਇਤਾਂ ਸਨਮਾਨਿਤ

ABOUT THE AUTHOR

...view details