ਪੰਜਾਬ

punjab

ETV Bharat / state

ਨਵਾਂ ਸ਼ਹਿਰ 'ਚ 162 ਮਰੀਜ਼ ਆਏ ਕੋਰੋਨਾ ਪੌੌਜ਼ੀਟਿਵ - 11 ਅਧਿਆਪਕ ਵੀ ਕੋਰੋਨਾ ਪੌਜ਼ੀਟਿਵ

ਅੱਜ ਨਵਾਂਸ਼ਹਿਰ ਵਿੱਚ 162 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਵੱਖ-ਵੱਖ ਚਾਰ ਸਕੂਲਾਂ ਵਿੱਚ 33 ਵਿਦਿਆਰਥੀ ਅਤੇ 11 ਅਧਿਆਪਕ ਵੀ ਕੋਰੋਨਾ ਪੌਜ਼ੀਟਿਵ ਆਏ ਹਨ। ਜੋ ਕਿ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਅੱਜ ਸਭ ਤੋਂ ਵੱਧ ਕੇਸ ਪੌਜ਼ੀਟਿਵ ਆਉਣ ਦਾ ਰਿਕਾਰਡ ਹੈ।

ਫ਼ੋਟੋ
ਫ਼ੋਟੋ

By

Published : Mar 9, 2021, 3:50 PM IST

ਨਵਾਂ ਸ਼ਹਿਰ: ਇੱਥੇ ਕੋਰੋਨਾ ਮਹਾਂਮਾਰੀ ਦਾ ਕਹਿਰ ਨਹੀਂ ਰੁਕ ਰਿਹਾ। ਅੱਜ ਵੀ 162 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਵੱਖ-ਵੱਖ ਚਾਰ ਸਕੂਲਾਂ ਵਿੱਚ 33 ਵਿਦਿਆਰਥੀ ਅਤੇ 11 ਅਧਿਆਪਕ ਵੀ ਕੋਰੋਨਾ ਪੌਜ਼ੀਟਿਵ ਆਏ ਹਨ। ਜੋ ਕਿ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਅੱਜ ਸਭ ਤੋਂ ਵੱਧ ਕੇਸ ਪੌਜ਼ੀਟਿਵ ਆਉਣ ਦਾ ਰਿਕਾਰਡ ਹੈ।

ਉੱਥੇ ਹੀ ਕੋਰੋਨਾ ਨਾਲ ਇੱਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਕੁੱਲ ਪੌਜ਼ੀਟਿਵ ਮਰੀਜਾਂ ਦੀ ਗਿਣਤੀ 4691 ਹੋ ਗਈ ਹੈ। ਹੁਣ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਐਕਟਿਵ ਮਰੀਜਾਂ ਦੀ ਗਿਣਤੀ 919 ਤੱਕ ਪਹੁੰਚ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕੁਲ ਮੌਤਾਂ ਦੀ ਗਿਣਤੀ 125 ਹੋ ਗਈ ਹੈ।

ਜ਼ਿਲ੍ਹੇ ਵਿੱਚ ਹਰ ਰੋਜ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਜਿਸ ਨੂੰ ਦੇਖਦਿਆਂ ਜ਼ਿਲ੍ਹਾ ਨਵਾਂਸ਼ਹਿਰ ਦੀ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵਲੋਂ ਪੂਰੇ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਲਈ ਨਾਇਟ ਕਰਫਿਊ ਲਗਾ ਦਿੱਤਾ ਗਿਆ ਹੈ।

ABOUT THE AUTHOR

...view details