ਨਵਾਂਸ਼ਹਿਰ: ਸੂਬੇ ਵਿੱਚ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਜਾਣੂ ਕਰਵਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਲਈ ਸਰਕਾਰ ਨੇ ਸਾਬਕਾ ਫੌਜੀਆਂ ਨੂੰ ਬਤੌਰ ਗਾਰਡੀਅਨਜ਼ ਆਫ਼ ਗਵਰਨੈਂਸ ਤਾਇਨਾਤ ਕੀਤਾ ਹੈ। ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਵੀ ਗਾਰਡੀਅਨਜ਼ ਆਫ਼ ਗਵਰਨੈਂਸ ਆਪਣੀਆਂ ਸੇਵਾਵਾਂ ਨੂੰ ਨਿਭਾਅ ਰਹੇ ਹਨ। ਕੋਰੋਨਾ ਲਾ ਨਿਜਿੱਠਣ ਲਈ ਸੂਬਾ ਸਰਕਾਰ ਨੇ ਮਿਸ਼ਨ ਫ਼ਤਿਹ ਸ਼ੁਰੂ ਕੀਤਾ ਹੈ, ਇਸ ਵਿੱਚ ਵੀ ਗਾਰਡੀਅਨਜ਼ ਆਫ਼ ਗਵਰਨੈਂਸ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਜੀਓਜੀਜ਼ ਜ਼ਿਲ੍ਹੇ ਦੇ ਪਿੰਡਾਂ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੌਰਾਨ ਕੋਰੋਨਾ ਤੋਂ ਕਿਵੇਂ ਸਾਵਧਾਨ ਰਹਿਣਾ ਹੈ ਬਾਰੇ ਜਾਣਕਾਰੀ ਦੇ ਰਹੇ ਹਨ।
ਨਵਾਂ ਸ਼ਹਿਰ ਜ਼ਿਲ੍ਹੇ 'ਚ ਗਾਰਡੀਅਨਜ਼ ਆਫ਼ ਗਵਰਨੈਂਸ ਕੋਰੋਨਾ ਸੰਕਟ ਦੌਰਾਨ ਨਿਭਾਅ ਰਹੇ ਅਹਿਮ ਭੂਮਿਕਾ - ਜ਼ਿਲ੍ਹਾ ਮੁਖੀ ਜੀ.ਓ.ਜੀਜ਼ ਕਰਨਲ ਚੂਹੜ ਸਿੰਘ
ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਗਾਰਡੀਅਨਜ਼ ਆਫ਼ ਗਵਰਨੈਂਸ ਕੋਰੋਨਾ ਸੰਕਟ ਦੌਰਾਨ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਗਾਰਡੀਅਨਜ਼ ਆਫ਼ ਗਵਰਨੈਂਸ ਪਿੰਡਾਂ ਮਨਰੇਗਾ ਮਜ਼ਦੂਰਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕਰ ਰਹੇ ਹਨ।
ਜ਼ਿਲ੍ਹਾ ਮੁਖੀ ਜੀ.ਓ.ਜੀਜ਼ ਕਰਨਲ ਚੂਹੜ ਸਿੰਘ ਅਨੁਸਾਰ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੇ ਮਿਸ਼ਨ ਫ਼ਤਹਿ ਨੂੰ ਹੇਠਲੇ ਪੱਧਰ ਤੱਕ ਲੋਕਾਂ ਤੱਕ ਪਹੁੰਚਾ ਕੇ, ਉਨ੍ਹਾਂ ਨੂੰ ਕੋਵਿਡ ਪ੍ਰਤੀ ਜਾਗਰੂਕ ਕਰਨ ਦੇ ਹੁਕਮਾਂ ਦੇ ਦਿਨ ਤੋਂ ਹੀ ਜੀਓਜੀ ਬੜੀ ਮੇਹਨਤ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਦੌਰਾਨ ਜੀਓਜੀਜ਼ ਤੀਸਰੀ ਵੱਡੀ ਜ਼ਿੰਮੇਂਵਾਰੀ ਸੰਭਾਲ ਰਹੇ ਹਨ। ਪਹਿਲੀ ਜ਼ਿੰਮੇਂਵਾਰੀ ਇਨ੍ਹਾਂ ਸਾਬਕਾ ਫੌਜੀਆਂ ਨੇ ਮੈਡੀਕਲ ਸਟੋਰਾਂ ਤੋਂ ਪਿੰਡਾਂ ਦੇ ਲੋਕਾਂ ਤੱਕ ਦਵਾਈ ਪਹੁੰਚਾਉਣ ਦੀ ਬੜੀ ਹੀ ਜ਼ਿੰਮੇਂਵਾਰੀ ਨਾਲ ਨਿਭਾਈ ਸੀ। ਇੱਥੋਂ ਤੱਕ ਕਿ ਕੈਮਿਸਟ ਨੂੰ ਆਪਣੀ ਜੇਬ ’ਚੋਂ ਹੀ ਪੈਸੇ ਅਦਾ ਕਰ ਜਾਂਦੇ ਸਨ ਅਤੇ ਅੱਗੋਂ ਮਿਲਣ ਜਾਂ ਨਾ ਮਿਲਣ।
ਉਸ ਤੋਂ ਬਾਅਦ ਜਦੋਂ ਕਣਕ ਦਾ ਸੀਜ਼ਨ ਆਇਆਂ ਤਾਂ ਮੰਡੀਆਂ ’ਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਵਿਡ-19 ਤੋਂ ਸਾਵਧਾਨ ਕਰਨ ਦੀ ਇੱਕ ਹੋਰ ਵੱਡੀ ਚਨੌਤੀ ਨੂੰ ਖਿੜੇ ਮੱਥੇ ਕਬੂਲਦਿਆਂ ਉਨ੍ਹਾਂ ਇਸ ਜ਼ਿੰਮੇਂਵਾਰੀ ਨੂੰ ਏਨੀ ਤਨਦੇਹੀ ਨਾਲ ਨਿਭਾਇਆ ਕਿ ਇਸ ਸੀਜ਼ਨ ਦੌਰਾਨ ਮੰਡੀਆਂ ’ਚੋਂ ਇੱਕ ਵੀ ਕੇਸ ਕੋਵਿਡ ਦਾ ਨਹੀਂ ਆਇਆ। ਹੁਣ ਤੀਸਰੀ ਜ਼ਿੰਮੇਂਵਾਰੀ ਪਿੰਡਾਂ ’ਚ ਮਗਨਰੇਗਾ ਵਰਕਰਾਂ ਨੂੰ ਪੰਚਾਇਤਾਂ ਨਾਲ ਰਲ ਕੇ ਕੋਵਿਡ-19 ਤੋਂ ਸਾਵਧਾਨ ਕਰਨ ਦੀ ਹੈ, ਜਿਸ ਨੂੰ ਫ਼ਿਰ ਉਹ ਆਪਣੀ ਜੰਗ ਸਮਝ ਕੇ ਲੜ ਰਹੇ ਹਨ।