ਨਵਾਂਸ਼ਹਿਰ:ਪੰਜਾਬ ਸਰਕਾਰ ਦੀ ਕੈਬਨਿਟ ਅਹਿਮ ਫੈਸਲੇ ਲੈਂਦੇ ਪੈਟਰੋਲ-ਡੀਜ਼ਲ (Petrol-diesel) ਉਤੋਂ ਵੈਟ ਘਟਾ ਕੇ ਪੈਟਰੋਲ ਵਿੱਚ 10 ਰੁਪਏ ਅਤੇ ਡੀਜਲ ਵਿੱਚ 5 ਰੁਪਏ ਦੀ ਕਟੋਤੀ ਕੀਤੀ ਗਈ ਹੈ। ਜਿਵੇਂ ਕੁੱਝ ਦਿਨ ਪਹਿਲਾਂ ਕੇਂਦਰ ਦਿ ਭਾਜਪਾ ਸਰਕਾਰ ਵੱਲੋਂ ਦੇਸ਼ ਵਾਸੀਆਂ ਨੂੰ ਰਾਹਤ ਦਿੰਦਿਆ ਡੀਜ਼ਲ ਵਿੱਚ 11 ਰੁਪਏ ਅਤੇ ਪੈਟਰੋਲ ਵਿੱਚ 5 ਰੁਪਏ ਘਟਾਏ ਸਨ। ਜਿਸਦੇ ਚਲਦਿਆਂ ਪੰਜਾਬ ਸਰਕਾਰ ਨੇ ਵੀ ਆਪਣਾ ਵੈਟ ਘਟਾ ਕੇ ਲੋਕਾਂ ਨੂੰ ਇੱਕ ਹੋਰ ਵੱਡੀ ਰਾਹਤ ਦਿੱਤੀ ਹੈ।
ਪੈਟਰੋਲ ਪੰਪ (Petrol pump) ਉੱਤੇ ਤੇਲ ਪੁਆਉਣ ਆਏ ਲੋਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜੋ 50 ਦਿਨ ਦੇ ਕਾਰਜਕਾਲ ਵਿੱਚ ਦੌਰਾਨ ਲੋਕ ਹਿੱਤ ਫੈਸਲੇ ਲਏ ਹਨ ਉਹ ਕਾਬਲੇ ਤਾਰੀਫ ਹਨ।