ਪੰਜਾਬ

punjab

ETV Bharat / state

ਵਿਧਾਇਕਾਂ ਦੇ ਕਾਕਿਆਂ ਨੂੰ ਨੌਕਰੀ ਦੇਣ ਨੂੰ ਲੈਕੇ ਆਪਣਿਆਂ ਨੇ ਘੇਰੀ ਸਰਕਾਰ, 'ਫੈਸਲਾ ਗਲਤ, ਦੁਬਾਰਾ ਗੌਰ ਕਰੇ ਸਰਕਾਰ' - ਪੰਜਾਬ ਸਰਕਾਰ

ਕਾਂਗਰਸ ਸਰਕਾਰ ਦੇ ਵੱਲੋਂ ਆਪਣੇ 2 ਵਿਧਾਇਕਾਂ ਦੇ ਕਾਕਿਆਂ ਨੂੰ ਦਿੱਤੀਆਂ ਨੌਕਰੀਆਂ ਦਾ ਮਾਮਲਾ ਭਖਦਾ ਜਾ ਰਿਹਾ ਹੈ।ਇਸ ਮਾਮਲੇ ਨੂੰ ਲੈਕੇ ਹੁਣ ਸਰਕਾਰ ਦੇ ਆਪਣੇ ਵਿਧਾਇਕ ਵੀ ਸਰਕਾਰ ਤੇ ਸਵਾਲ ਚੁੱਕ ਰਹੇ ਹਨ ਤੇ ਸਰਕਾਰ ਨੂੰ ਇਸ ਲਏ ਗਏ ਫੈਸਲੇ ਤੇ ਦੁਬਾਰਾ ਗੌਰ ਫਰਮਾਉਣ ਦੀ ਅਪੀਲ ਕਰ ਰਹੇ ਹਨ।

ਵਿਧਾਇਕਾਂ ਦੇ ਕਾਕਿਆਂ ਨੂੰ ਨੌਕਰੀ ਦੇਣ ਨੂੰ ਲੈਕੇ ਆਪਣਿਆਂ ਨੇ ਘੇਰੀ ਸਰਕਾਰ
ਵਿਧਾਇਕਾਂ ਦੇ ਕਾਕਿਆਂ ਨੂੰ ਨੌਕਰੀ ਦੇਣ ਨੂੰ ਲੈਕੇ ਆਪਣਿਆਂ ਨੇ ਘੇਰੀ ਸਰਕਾਰ

By

Published : Jun 20, 2021, 10:04 PM IST

ਨਵਾਂਸ਼ਹਿਰ :ਕਾਂਗਰਸ ਵਿਧਾਇਕ ਅੰਗਦ ਸੈਣੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੋ ਦਿਨ ਪਹਿਲਾਂ ਪੰਜਾਬ ਕੈਬਨਿਟ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਚ ਪੰਜਾਬ ਸਰਕਾਰ ਨੇ ਕਈ ਵਧੀਆ ਫੈਸਲੇ ਵੀ ਲਏ ਪਰ ਜੋ ਪੰਜਾਬ ਸਰਕਾਰ ਦੀ ਕੈਬਨਿਟ ਨੇ ਆਪਣੇ ਵਜ਼ੀਰ ਵਿਧਾਇਕ ਫਤਿਹ ਬਾਜਵਾ ਤੇ ਰਾਕੇਸ਼ ਪਾਂਡੇ ਦੇ ਬੇਟਿਆਂ ਚੋਂ ਇਕ ਨੂੰ ਪੰਜਾਬ ਪੁਲਿਸ ਵਿਚ ਇੰਸਪੈਕਟਰ ਦੀ ਨੌਕਰੀ ਤੇ ਦੂਜੇ ਵਿਧਾਇਕ ਦੇ ਬੇਟੇ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦੇਣ ਦਾ ਫ਼ੈਸਲਾ ਠੀਕ ਨਹੀਂ ਹੈ।

ਵਿਧਾਇਕਾਂ ਦੇ ਕਾਕਿਆਂ ਨੂੰ ਨੌਕਰੀ ਦੇਣ ਨੂੰ ਲੈਕੇ ਆਪਣਿਆਂ ਨੇ ਘੇਰੀ ਸਰਕਾਰ

ਉਨ੍ਹਾਂ ਕਿਹਾ ਕਿ ਭਾਵੇਂ ਕਿ ਇਨ੍ਹਾਂ ਦੋਵਾਂ ਪਰਿਵਾਰਾਂ ਦੀ ਪੰਜਾਬ ਲਈ ਕੁਰਬਾਨੀ ਰਹੀ ਹੈ। ਸੈਣੀ ਨੇ ਕਿਹਾ ਕਿ ਪੰਜਾਬ ਵਿਚ ਅਜਿਹੇ ਹੋਰ ਬਹੁਤ ਪਰਿਵਾਰ ਹਨ ਜਿੰਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਦਾ ਬਣਦਾ ਹੱਕ ਨਹੀਂ ਮਿਲਿਆ। ਅੰਗਦ ਸੈਣੀ ਨੇ ਕਿਹਾ ਕਿ ਹਲਕੇ ਦਾ ਵਿਧਾਇਕ ਦਾ ਕੰਮ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ।

ਵਿਧਾਇਕ ਅੰਗਦ ਸਿੰਘ ਸੈਣੀ ਦੇ ਕਿਹਾ ਕਿ ਵਿਧਾਇਕਾਂ ਦੇ ਬੇਟਿਆਂ ਨੂੰ ਦਿੱਤੀਆਂ ਨੌਕਰੀਆਂ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ , ਕੈਬਨਿਟ ਤੇ ਜਿੰਨੇ ਵੀ ਮੈਂਬਰ ਸਾਹਿਬਾਨ ਹਨ ਉਹ ਇਸ ਫੈਸਲੇ ਤੇ ਇਕ ਵਾਰ ਦੁਬਾਰਾ ਜ਼ਰੂਰ ਵਿਚਾਰ ਕਰੇ।ਇਸਦੇ ਨਾਲ ਹੀ ਉਨ੍ਹਾਂ ਵਿਧਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੇ ਵਲੋਂ ਲਏ ਗਏ ਇਸ ਫੈਸਲੇ ਨੂੰ ਨਾ ਮਨਜ਼ੂਰ ਕਰਨ ਤਾਂ ਕਿ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਇਹ ਵੀ ਪੜ੍ਹੋ:ਵਿਧਾਇਕਾਂ ਦੇ ਕਾਕਿਆਂ ਦੀਆਂ ਨੌਕਰੀਆਂ ਨੇ ਪੰਜਾਬ ਕਾਂਗਰਸ ’ਚ ਪਾਈ ਨਵੀਂ ਦਰਾਰ

ABOUT THE AUTHOR

...view details