ਪੰਜਾਬ

punjab

ETV Bharat / state

ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ 'ਤੇ ਨੂੰਹ ਵਲੋਂ ਛੇੜਛਾੜ ਦੇ ਇਲਜ਼ਾਮ

ਭਾਜਪਾ ਦੇ ਨਵਾਂਸ਼ਹਿਰ ਤੋਂ ਸਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਬਲਗਨ 'ਤੇ ਉਨ੍ਹਾਂ ਦੀ ਨੂੰਹ ਵਲੋਂ ਛੇੜਛਾੜ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਸਬੰਧੀ ਲਿਖਤੀ ਤੌਰ 'ਤੇ ਉਨ੍ਹਾਂ ਵਲੋਂ ਨਵਾਂਸ਼ਹਿਰ ਦੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ 'ਤੇ ਨੂੰਹ ਵਲੋਂ ਛੇੜਛਾੜ ਦੇ ਇਲਜ਼ਾਮ
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ 'ਤੇ ਨੂੰਹ ਵਲੋਂ ਛੇੜਛਾੜ ਦੇ ਇਲਜ਼ਾਮ

By

Published : Jul 5, 2021, 10:18 AM IST

ਨਵਾਂਸ਼ਹਿਰ: ਭਾਜਪਾ ਦੇ ਨਵਾਂਸ਼ਹਿਰ ਤੋਂ ਸਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਬਲਗਨ 'ਤੇ ਉਨ੍ਹਾਂ ਦੀ ਨੂੰਹ ਵਲੋਂ ਛੇੜਛਾੜ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਸਬੰਧੀ ਲਿਖਤੀ ਤੌਰ 'ਤੇ ਉਨ੍ਹਾਂ ਵਲੋਂ ਨਵਾਂਸ਼ਹਿਰ ਦੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜ੍ਹਤ ਮਹਿਲਾ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਸਹੁਰੇ ਵਲੋਂ ਬੁਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ।

ਪਤੀ ਨਹੀਂ ਦਿੰਦਾ ਉਸ ਦੀ ਗੱਲ ਵਲ ਧਿਆਨ

ਪੀੜ੍ਹਤ ਮਹਿਲਾ ਨੇ ਦੱਸਿਆ ਕਿ ਜਦੋਂ ਵੀ ਉਹ ਘਰ ਇਕਲੀ ਹੁੰਦੀ ਤਾਂ ਉਸਦਾ ਸਹੁਰਾ ਗਲਤ ਹਰਕਤਾਂ ਕਰਦਾ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਪਤੀ ਨੂੰ ਵੀ ਦਿੱਤੀ, ਪਰ ਪਤੀ ਵਲੋਂ ਉਸਦੀ ਗੱਲ 'ਤੇ ਧਿਆਨ ਨਹੀਂ ਦਿੱਤਾ ਗਿਆ। ਮਹਿਲਾ ਨੇ ਦੱਸਿਆ ਕਿ ਉਸਦੇ ਸਹੁਰੇ ਅਸ਼ਵਨੀ ਬਲਗਨ ਵਲੋਂ ਆਰਥਿਕ ਪੱਖੋਂ ਤੰਗ ਕਰਦਿਆਂ ਉਸ ਨੂੰ ਬਰਗਲਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਈ ਵਾਰ ਪੈਸਿਆਂ ਦਾ ਲਾਲਚ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਪੀੜ੍ਹਤ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਘਰ 'ਚ ਇਕੱਲੀ ਸੀ ਤਾਂ ਉਸ ਦੇ ਸਹੁਰੇ ਵਲੋਂ ਮੁੜ ਗਲਤ ਹਰਕਤ ਕੀਤੀ ਗ, ਜਿਸ ਤੋਂ ਬਾਅਦ ਪੰਚਾਇਤ ਵੀ ਹੋਈ ਪਰ ਰਾਜ਼ੀਨਾਮਾ ਹੋ ਗਿਆ।

ਤੀਜੀ ਵਾਰ ਉਸ ਦੇ ਸਹੁਰੇ ਵਲੋਂ ਗਲਤ ਹਰਕਤ ਕੀਤੀ ਗਈ

ਉਕਤ ਮਹਿਲਾ ਨੇ ਦੱਸਿਆ ਕਿ ਹੁਣ ਤੀਜੀ ਵਾਰ ਉਸ ਦੇ ਸਹੁਰੇ ਵਲੋਂ ਗਲਤ ਹਰਕਤ ਕੀਤੀ ਗਈ ਹੈ, ਜਿਸ ਸਬੰਧੀ ਉਨ੍ਹਾਂ ਐੱਸ.ਐੱਸ.ਪੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਦਾ ਕਹਿਣਾ ਕਿ ਉਸ ਵਲੋਂ ਪਹਿਲਾਂ ਵੂਮੈਨ ਸੈਲ 'ਚ ਵੀ ਸ਼ਿਕਾਇਤ ਦਿੱਤੀ ਸੀ , ਪਰ ਸਹੁਰੇ ਦਾ ਰਾਜਨੀਤਿਕ ਰਸੂਖ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋਈ। ਮਹਿਲਾ ਦਾ ਕਹਿਣਾ ਕਿ ਉਸਦੇ ਸਹੁਰਾ ਪਰਿਵਾਰ ਵਲੋਂ ਉਸ ਨੂੰ ਅਤੇ ਉਸਦੇ ਬੱਚੇ ਨੂੰ ਘਰੋਂ ਕੱਢ ਦਿੱਤਾ ਗਿਆ ਹੈ, ਜਿਸ ਕਾਰਨ ਉਹ ਇਨਸਾਫ਼ ਦੀ ਮੰਗ ਕਰ ਰਹੀ ਹੈ।

ਉਧਰ ਜਦੋਂ ਇਸ ਸਬੰਧੀ ਪੱਤਰਕਾਰ ਵਲੋਂ ਅਸ਼ਵਨੀ ਬਲਗਨ ਦਾ ਪੱਖ ਜਾਨਣਾ ਚਾਹਿਆ ਤਾਂ ਕਈ ਵਾਰ ਫੋਨ ਕਰਨ ਤੋਂ ਬਾਅਦ ਵੀ ਅਸ਼ਵਨੀ ਬਲਗਨ ਵਲੋਂ ਫੋਨ ਨਹੀਂ ਚੁੱਕਿਆ ਗਿਆ।

ਇਹ ਵੀ ਪੜ੍ਹੋ:15 ਰੁਪਏ ਦਿਹਾੜੀ ਦਾ ਮਾਮਲਾ: ਪਿੰਡ ਦੀ ਪੰਚਾਇਤ ਨੇ ਕੀਤਾ ਵੱਡਾ ਖੁਲਾਸਾ !

ABOUT THE AUTHOR

...view details