ਨਵਾਂਸ਼ਹਿਰ: ਥਾਣਾ ਸਿਟੀ ਬੰਗਾ ਦੇ ਵਾਰਡ ਨੰ 14 ਦੇ ਸੋਤਰਾ ਰੋਡ 'ਤੇ ਦੋ ਗੁੱਟਾਂ 'ਚ ਜ਼ਬਰਦਸਤ ਲੜਾਈ ਹੋ ਗਈ। ਲੜਾਈ ਇੰਨ੍ਹੀ ਜ਼ਿਆਦਾ ਵੱਧ ਗਈ ਕਿ ਦੋਵੇਂ ਗੁੱਟਾਂ 'ਚ ਪੱਥਰ ਅਤੇ ਖਾਲੀ ਬੋਤਲਾਂ ਚੱਲ ਪਈਆਂ। ਇਸ ਹਮਲੇ 'ਚ ਦੋ ਲੋਕ ਗੰਭੀਰ ਜ਼ਖ਼ਮੀ ਵੀ ਹੋਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਵੀ ਕਰਵਾਇਆ ਗਿਆ।
ਇਸ ਸਬੰਧੀ ਲੜਾਈ 'ਚ ਜ਼ਖ਼ਮੀ ਹੋਏ ਵਿਅਕਤੀ ਦਾ ਕਹਿਣਾ ਕਿ ਉਨ੍ਹਾਂ ਦੀ ਬਸਤੀ 'ਤੇ ਦੇਰ ਸ਼ਾਮ ਫਗਵਾੜਾ ਦੇ ਸਤਨਾਮ ਪੁਰਾ ਬਸਤੀ ਦੇ ਰਹਿਣ ਵਾਲੇ ਕੁਝ ਲੋਕਾਂ ਵਲੋਂ ਇਕੱਠੇ ਹੋਕੇ ਹਮਲਾ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਉਹ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਏ ਸੀ ਤਾਂ ਉਥੇ ਵੀ ਉਨ੍ਹਾਂ ਵਲੋਂ ਲੜਾਈ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇ।