ਨਵਾਂਸ਼ਹਿਰ :ਨਵਾਂਸ਼ਹਿਰ ਵਿਖੇ ਆਏ ਗੁਰਨਾਮ ਸਿੰਘ ਚੜੂਨੀ ਕਿਸਾਨ ਨੇਤਾ ਨੇ ਆਪਣੇ ਹੀ ਗਲੇ ਵਿਚੋਂ ਹਾਰ ਉਤਾਰਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰੀਤਮਾ ਨੂੰ ਪਹਿਨਾਹ ਦਿੱਤਾ। ਬਸਪਾ ਭਾਈਚਾਰੇ ਨੇ ਕਿਹਾ ਕਿ ਚੜੂਨੀ ਦੀ ਇਸ ਕਾਰਵਾਈ ਨੇ ਬਾਬਾ ਸਾਹਿਬ ਦੀ ਪ੍ਰੀਤਮਾ ਦਾ ਅਪਮਾਨ ਕੀਤਾ ਹੈ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਸ ਕਾਰਨ ਬਸਪਾ ਦੇ ਇੱਕ ਵਫਦ ਨੇ ਇਸ ਸਬੰਧ ਵਿੱਚ ਐਸਐਸਪੀ ਮੈਡਮ ਅਲਕਾ ਮੀਨਾ ਨੂੰ ਸ਼ਿਕਾਇਤ ਵੀ ਸੌਂਪੀ ਹੈ ਅਤੇ ਮਾਮਲੇ ਦੇ ਸਬੰਧ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।
ਨਵਾਂਸ਼ਹਿਰ ਬਸਪਾ ਪ੍ਰਧਾਨ ਅਤੇ ਬਸਪਾ ਦੇ ਸੂਬਾ ਜਨਰਲ ਸਕੱਤਰ ਡਾ, ਨਛੱਤਰ ਪਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਦੇ ਨੇਤਾ ਚੜੂਨੀ ਨੇ ਨਵਾਂਸ਼ਹਿਰ ਦੇ ਦੌਰੇ ਦੌਰਾਨ ਉਨ੍ਹਾਂ ਨੇ ਜੋ ਆਪ ਹਾਰ ਪਾਇਆ ਸੀ, ਉਸ ਨੂੰ ਉਤਾਰ ਕੇ ਬਾਬਾ ਸਾਹਿਬ ਦੇ ਬੁੱਤ 'ਤੇ ਪਾ ਦਿੱਤਾ। ਅਜਿਹਾ ਕਰਕੇ ਚੜੂਨੀ ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਹੈ।