ਪੰਜਾਬ

punjab

ETV Bharat / state

ਕੋਵਿਡ-19 ਨੂੰ 2 ਸਾਲਾਂ ਬੱਚੇ ਨੇ ਦਿੱਤੀ ਮਾਤ, ਜ਼ਿਲ੍ਹਾ ਪ੍ਰਸ਼ਾਸਨ ਨੇ ਭੇਜੇ ਤੋਹਫ਼ੇ ਤੇ ਕੇਕ

ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪੁਲਿਸ ਨੇ ਅੱਜ ਕੋਵਿਡ-19 ਪੀੜਤ 2 ਸਾਲਾ ਬੱਚੇ ਦੇ ਟੈਸਟ ਦੇ ਨੈਗੇਟਿਵ ਆਉਣ ਪਰਿਵਾਰ ਨਾਲ ਖੁਸ਼ੀ ਮਨਾਉਂਦੇ ਹਏ ਹਸਪਤਾਲ ’ਚ ਉਸ ਲਈ ਗਿਫ਼ਟ ਅਤੇ ਕੇਕ ਭੇਜੇ।

corona recover
ਫੋਟੋ

By

Published : Apr 6, 2020, 3:00 PM IST

ਨਵਾਂ ਸ਼ਹਿਰ: ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਪੰਜਾਬ ਵਿੱਚ ਜਾਰੀ ਹੈ, ਉੱਥੇ ਹੀ ਕਈ ਬੱਚਿਆਂ ਤੇ ਹੋਰਨਾਂ ਵਿਅਕਤੀਆਂ ਵੱਲੋਂ ਕੋਰੋਨਾ ਨੂੰ ਮਾਤ ਦਿੱਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ, ਸੋਮਵਾਰ ਨੂੰ ਕੋਵਿਡ-19 ਪੀੜਤ ਬੱਚੇ ਦੇ ਪਹਿਲੇ ਟੈਸਟ ਦੇ ਨੈਗੇਟਿਵ ਆਉਣ ਅਤੇ ਉਸ ਵੱਲੋਂ ਆਪਣੇ 2 ਸਾਲ ਪੂਰੇ ਕੀਤੇ ਜਾਣ ਦੀ ਖੁਸ਼ੀ ਮਨਾਉਂਦੇ ਹੋਏ ਹਸਪਤਾਲ ’ਚ ਉਸ ਲਈ ਗਿਫ਼ਟ ਅਤੇ ਕੇਕ ਭੇਜੇ।

ਐਸਐਸਪੀ ਅਲਕਾ ਮੀਨਾ ਵੱਲੋਂ ਡੀਐਸਪੀ ਦੀਪਕਾ ਸਿੰਘ, ਜੋ ਕੋਵਿਡ-19 ਨਾਲ ਸਬੰਧਤ ਗਤੀਵਿਧੀਆਂ ਲਈ ਜ਼ਿਲ੍ਹਾ ਪੁਲਿਸ ਦੇ ਨੋਡਲ ਅਫ਼ਸਰ ਵੀ ਹਨ, ਉਨ੍ਹਾਂ ਨੇ ਇਹ ਸਮਾਨ ਬੱਚੇ ਦੀ ਮਾਤਾ ਨੂੰ ਸੌਂਪਿਆ। ਉਸ ਦੀ ਮਾਤਾ ਵੱਲੋਂ ਜ਼ਿਲ੍ਹਾ ਪੁਲਿਸ ਦਾ ਇਸ ਉਪਰਾਲੇ ਲਈ ਧੰਨਵਾਦ ਕਰਦੇ ਹੋਏ ਤੋਹਫ਼ੇ ਤਾਂ ਸਵੀਕਾਰ ਕਰ ਲਏ, ਪਰ ਕੇਕ ਮੈਡੀਕਲ ਸਟਾਫ਼ ਲਈ ਭੇਜ ਦਿੱਤਾ।

18 ਕੇਸਾਂ ਚੋਂ 1 ਰਿਕਵਰ, 7 ਆਏ ਨੈਗੇਟਿਵ
ਮੈਡੀਕਲ ਸਟਾਫ਼ ਵੱਲੋ ਜ਼ਿਲ੍ਹੇ ਦੇ 18 ਪੌਜ਼ੀਟਿਵ ਕੇਸਾਂ ’ਚੋਂ ਇੱਕ ਦੇ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਣ ਅਤੇ 7 ਹੋਰਾਂ ਦੇ ਪਹਿਲੇ ਟੈਸਟ ’ਚੋਂ ਨੈਗੇਟਿਵ ਆਉਣ ਦੀ ਖੁਸ਼ੀ ਨੂੰ ਕੇਕ ਕੱਟ ਕੇ ਸਾਂਝਾ ਕੀਤਾ। ਐਸਐਮਓ ਡਾ. ਹਰਵਿੰਦਰ ਸਿੰਘ ਨੇ ਇਸ ਮੌਕੇ ਐਸਐਸਪੀ ਅਲਕਾ ਮੀਨਾ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਜ਼ਿਲ੍ਹੇ ’ਚ ਕਰਫ਼ਿਊ ਰਾਹੀਂ ਇਸ ਬਿਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਭਾਰਤ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਮਰੀਜ਼ਾਂ ਦਾ ਅੰਕੜਾ 4 ਹਜ਼ਾਰ ਤੋਂ ਪਾਰ, 109 ਮੌਤਾਂ

ABOUT THE AUTHOR

...view details