ਪੰਜਾਬ

punjab

ETV Bharat / state

ਬਲਾਚੌਰ ਪ੍ਰਸ਼ਾਸਨ ਵੱਲੋਂ ਇਕਾਂਤਵਾਸ ਦੌਰਾਨ ਦਿੱਤੀਆਂ ਸੇਵਾਵਾਂ ਦੀ ਸ਼ਰਧਾਲੂਆਂ ਨੇ ਕੀਤੀ ਸ਼ਲਾਘਾ

ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਰਿਆਤ ਕੈਪਸ ਰੈਲ ਮਾਜਰਾ 'ਚ ਕੁਆਰੰਟੀਨ ਕੀਤਾ ਹੋਇਆ ਸੀ ਜਿਨ੍ਹਾਂ ਦੀ ਕੋਰੋਨਾ ਰਿਪਰੋਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਬਲਾਚੌਰ ਪ੍ਰਸ਼ਾਸਨ ਨੇ ਇਨ੍ਹਾਂ ਦੇ ਪਿੰਡਾਂ ਦੇ ਲਾਗੇ ਬਣੇ ਇਕਾਂਤਵਾਸ ਕੇਂਦਰਾਂ 'ਚ ਭੇਜਣ ਦਾ ਫੈਸਲਾ ਲਿਆ।

ਫ਼ੋਟੋ
ਫ਼ੋਟੋ

By

Published : May 9, 2020, 4:14 PM IST

ਨਵਾਂ ਸ਼ਹਿਰ: ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਰਿਆਤ ਕੈਂਪਸ ਰੈਲ ਮਾਜਰਾ 'ਚ ਕੁਆਰੰਟੀਨ ਕੀਤਾ ਹੋਇਆ ਸੀ ਜਿਨ੍ਹਾਂ ਦੀ ਕੋਰੋਨਾ ਰਿਪਰੋਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਬਲਾਚੌਰ ਪ੍ਰਸ਼ਾਸਨ ਨੇ ਇਨ੍ਹਾਂ ਦੇ ਪਿੰਡਾਂ ਦੇ ਲਾਗੇ ਬਣੇ ਇਕਾਂਤਵਾਸ ਕੇਂਦਰਾਂ 'ਚ ਭੇਜਣ ਦਾ ਫੈਸਲਾ ਲਿਆ।

ਵੀਡੀਓ

ਉਪ ਮੰਡਲ ਮੈਜਿਸਟ੍ਰੇਟ ਜਸਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਇਨ੍ਹਾਂ ਦੇ ਪਿੰਡਾਂ ਨੇੜਲੇ ਇਕਾਂਤਵਾਸ ਕੇਂਦਰਾਂ 'ਚ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਪਿੰਡਾਂ ਵਾਲੇ ਇਕਾਂਤਵਾਸ ਕੇਂਦਰਾਂ 'ਚ ਪੂਰੇ 21 ਦਿਨ ਲਈ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚ 5 ਵਿਅਕਤੀ ਜ਼ਿਲ੍ਹੇ ਦੇ ਪਿੰਡਾਂ ਰੱਤੇਵਾਲ ਤੇ ਭੇਡੀਆਂ ਨਾਲ ਸਬੰਧਤ ਹਨ ਜਦਕਿ 10 ਵਿਅਕਤੀ ਇਨ੍ਹਾਂ ਨੂੰ ਲਿਆਉਣ ਵਾਲੀਆਂ ਬੱਸਾਂ ਦਾ ਸਟਾਫ਼ ਹੈ ਜੋ ਕਿ ਜ਼ਿਲ੍ਹੇ ਤੋਂ ਬਾਹਰ ਦੇ ਹਨ।

ਤਹਿਸੀਲਦਾਰ ਚੇਤਨ ਬੰਗੜ ਨੇ ਦੱਸਿਆ ਕਿ ਇਨ੍ਹਾਂ ਬੱਸਾਂ ਨੂੰ ਇੱਕ ਵਾਰ ਹੋਰ ਸੈਨੇਟਾਈਜ਼ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਇੱਥੇ ਆਉਣ ਤੋਂ ਪਹਿਲਾਂ ਵੀ ਸੈਨੇਟਾਈਜ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਇਹ ਹਿਦਾਇਤਾਂ ਦਿੱਤੀਆ ਗਈਆਂ ਹਨ ਕਿ ਉਹ ਆਪਣਾ ਇਕਾਂਤਵਾਸ ਸਮਾਂ ਜ਼ਰੂਰ ਪੂਰਾ ਕਰਨ ਜੋ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਹਿੱਤ ਵਿੱਚ ਹੋਵੇਗਾ।

ਐਸ.ਐਮ.ਓ ਡਾ. ਗੁਰਿੰਦਰਜੀਤ ਸਿੰਘ ਨੇ ਇਨ੍ਹਾਂ ਸਾਰਿਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਦੋ ਵਾਰ ਰਿਪੋਰਟਾਂ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਭੁੱਲ ਕੇ ਵੀ ਉਲੰਘਣਾ ਨਹੀਂ ਕਰਨੀ ਚਾਹੀਦੀ। ਆਪਣੇ ਪਰਿਵਾਰਾਂ ਨੂੰ ਕੋਵਿਡ ਤੋਂ ਬਚਾਉਣ ਲਈ ਆਪਣੇ ਪਿੰਡਾਂ ਦੇ ਬਾਹਰ ਬਣੇ ਇਕਾਂਤਵਾਸ ਕੇਂਦਰਾਂ ’ਚ ਹੀ ਠਹਿਰਨਾ ਚਾਹੀਦਾ ਹੈ ਅਤੇ ਇਕਾਂਤਵਾਸ ਦੇ ਦਿਨ ਪੂਰੇ ਹੋਣ ਬਾਅਦ ਹੀ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਗਰਭਵਤੀ ਔਰਤ ਨੇ ਪਤੀ ਦੀ ਮੌਤ ਦੇ ਇਨਸਾਫ਼ ਲਈ ਪ੍ਰਸ਼ਾਸਨ ਨੂੰ ਲਈ ਗੁਹਾਰ

ABOUT THE AUTHOR

...view details