ਨਵਾਂਸ਼ਹਿਰ: ਪੰਜਾਬ ਸਰਕਾਰ ਵਿੱਚ ਕੈਬਨਿਟ ਦਾ ਆਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਖਟਕੜ ਕਲਾਂ ਪਹੁੰਚੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਪੱਤਰਕਾਰ ਦੇ ਸਵਾਲ 'ਤੇ ਭੜਕ ਗਏ। ਬਦਲਾਅ ਵੇ ਸਵਾਲ 'ਤੇ ਜਵਾਬ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਇਮਾਨਦਾਰ ਹੈ ਅਤੇ ਕਿਸੇ ਅਧਿਕਾਰੀ ਕੋਲੋਂ ਵੀ ਪੈਸੇ ਨਹੀਂ ਲਏ ਜਾ ਰਹੇ ਹਨ। ਖਟਕੜ ਕਲਾਂ ਤੋਂ ਬਾਅਦ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਨਵਾਂਸ਼ਹਿਰ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਵਿੱਚ ਸਵਾਲ ਚੁੱਕਿਆ ਗਿਆ ਸੀ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਕਿਹਾ ਗਿਆ ਕਿ ਸਰਕਾਰ ਹੁਣ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਟੋਲਰੇਟ ਕੀਤਾ ਜਾ ਰਿਹਾ। ਖਟਕੜ ਕਲਾਂ ਪਹੁੰਚ ਕੇ ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਕਿਸ਼ਮਤ ਹਨ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਇਸ ਜ਼ਿਲ੍ਹੇ ਦੀ ਪ੍ਰਭਾਰੀ ਲਗਾਇਆ ਗਿਆ ਹੈ ਜੋ ਕਿ ਸ਼ਹੀਦ ਭਗਤ ਸਿੰਘ ਜੀ ਵਰਗੇ ਯੋਧਿਆਂ ਦੀ ਧਰਤੀ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਬਹੁਤ ਜਲਦੀ ਇਸ ਮਿਊਜ਼ੀਅਮ ਨੂੰ ਅੱਪ ਗ੍ਰੇਡ ਕਰਨ ਜਾ ਰਹੀ ਹੈ।