ਨਵਾਂਸ਼ਹਿਰ:ਭਾਰਤੀ ਹਾਕੀ ਟੀਮ (Indian Hockey Team) ਨੇ ਉਲੰਪਿਕ ਵਿਚ 41 ਸਾਲ ਬਾਅਦ ਕਾਂਸੀ ਮੈਡਲ (Bronze Medal) ਲਈ ਖੇਡੇ ਗਏ ਜਰਮਨੀ ਦੇ ਵਿਰੁੱਧ ਮੈਚ ਵਿਚ ਜਰਮਨੀ ਨੂੰ 4 ਦੇ ਮੁਕਾਬਲੇ 5 ਗੋਲ ਨਾਲ ਹਰਾ ਕੇ ਭਾਰਤੀ ਹਾਕੀ ਟੀਮ ਸੁਨਹਿਰੀ ਇਤਿਹਾਸ ਰਚਿਆ ਹੈ।ਦੇਸ਼ ਦੀ ਝੋਲੀ ਵਿਚ ਕਾਂਸੀ ਦਾ ਮੈਡਲ ਪਾਇਆ ਹੈ।ਮੈਚ ਦੌਰਾਨ 27 ਮਿੰਟ ਵਿਚ ਗੋਲ ਕਰਨ ਵਾਲੇ ਹਾਕੀ ਖਿਡਾਰੀ ਹਾਰਦਿਕ ਸਿੰਘ ਦੇ ਪਰਿਵਾਰ ਵੱਲੋਂ ਖੁਸੀ ਮਨਾਈ ਜਾ ਰਹੀ ਹੈ।
ਟੀਮ ਦੇ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਵਿੱਚ ਹਾਰਦਿਕ ਸਿੰਘ ਦੀ ਦਾਦੀ ਜਸਵਿੰਦਰ ਕੌਰ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ।ਉਸ ਪਿੰਡ ਵਾਸੀਆਂ ਨੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸਥਾਨਕ ਨਿਵਾਸੀ ਜਸਪਾਲ ਸਿੰਘ ਜਾਡਲੀ ਦਾ ਕਹਿਣਾ ਹੈ ਕਿ ਹਾਰਦਿਕ ਸਿੰਘ ਨੂੰ ਮੈਡਲ ਜਿੱਤਣ ਉਤੇ ਵਧਾਈ ਦਿੰਦਾ ਹਾਂ।ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਇੱਥੇ ਦੋਲਤਪੁਰ ਵਿਚ ਆਪਣੀ ਦਾਦੀ ਕੋਲ ਆ ਕੇ ਰਹਿੰਦਾ ਹੁੰਦਾ ਸੀ।