ਪੰਜਾਬ

punjab

ETV Bharat / state

ਨਗਨ ਅਵਸਥਾ ‘ਚ ਗੁਰੂ ਘਰ ‘ਚ ਦਾਖਲ ਹੋਇਆ ਸੇਵਾ ਮੁਕਤ ਪੁਲਿਸ ਮੁਲਾਜ਼ਮ - ਧਾਰਾ 295 ਤਹਿਤ ਮਾਮਲਾ ਦਰਜ

ਸੂਬੇ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਹੁਣ ਨਵਾਂਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਏ ਇੱਕ ਨਗਨ ਸ਼ਖ਼ਸ ‘ਤੇ ਗੁਰੂ ਘਰ ਦੀ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਹਨ। ਸਿੱਖ ਜਥੇਬੰਦੀਆਂ ਦੇ ਵੱਲੋਂ ਸ਼ਖ਼ਸ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਨਗਨ ਅਵਸਥਾ ‘ਚ ਗੁਰੂ ਘਰ ‘ਚ ਦਾਖਲ ਹੋਇਆ ਸੇਵਾ ਮੁਕਤ ਪੁਲਿਸ ਮੁਲਾਜ਼ਮ
ਨਗਨ ਅਵਸਥਾ ‘ਚ ਗੁਰੂ ਘਰ ‘ਚ ਦਾਖਲ ਹੋਇਆ ਸੇਵਾ ਮੁਕਤ ਪੁਲਿਸ ਮੁਲਾਜ਼ਮ

By

Published : Jul 10, 2021, 8:55 PM IST

ਨਵਾਂਸ਼ਹਿਰ:ਹਲਕਾ ਬੰਗਾ ਅਧੀਨ ਪੈਂਦੇ ਪਿੰਡ ਗੋਬਿੰਦਪੁਰ ਵਿੱਚ ਗੁਰੂਦੁਆਰਾ ਸਾਹਿਬ ਵਿਖੇ ਸਵੇਰੇ 4 ਵਜੇ ਦੇ ਕਰੀਬ, ਇੱਕ ਵਿਅਕਤੀ ਨਸ਼ੇ ‘ਚ ਨਗਨ ਹਾਲਤ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ। ਗਨੀਮਤ ਰਹੀ ਕਿ ਇਸ ਵਿਅਕਤੀ ਵਲੋਂ ਗੁਰੂਘਰ ਦੀ ਬੇਅਦਬੀ ਕਰਨ ਤੋਂ ਬਚਾਅ ਲਿਆ ਗਿਆ। ਇਹ ਵਿਅਕਤੀ ਬੇਸ਼ਰਮੀ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ ਜਿਥੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਪ੍ਰਕਾਸ਼ ਹੁੰਦਾ।

ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।ਉਕਤ ਵਿਅਕਤੀ ਨੂੰ ਗੁਰੂ ਵਿਚ ਸੇਵਾ ਕਰ ਰਹੇ ਸੇਵਾਦਾਰਾਂ ਨੇ ਮੌਕੇ ‘ਤੇ ਫੜ ਲਿਆ ਅਤੇ ਥਾਣਾ ਸਦਰ ਬੰਗਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਸ਼ਖ਼ਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਵਿਅਕਤੀ ਦੀ ਪਛਾਣ ਤੀਰਥ ਸਿੰਘ ਉਮਰ ਕਰੀਬ 57 ਸਾਲ ਨਿਵਾਸੀ ਅਟਾਰੀ ਜ਼ਿਲ੍ਹਾ ਨਵਾਂਸ਼ਹਿਰ ਦੇ ਰੂਪ ਵਜੋਂ ਹੋਈ ਹੈ।ਇਹ ਵਿਅਕਤੀ ਪੰਜਾਬ ਪੁਲਿਸ ਵਿਚੋਂ ਸੇਵਾਮੁਕਤ ਮੁਲਾਜ਼ਮ ਹੈ।

ਨਗਨ ਅਵਸਥਾ ‘ਚ ਗੁਰੂ ਘਰ ‘ਚ ਦਾਖਲ ਹੋਇਆ ਸੇਵਾ ਮੁਕਤ ਪੁਲਿਸ ਮੁਲਾਜ਼ਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੰਗਾ ਥਾਣਾ ਸਬ ਇੰਸਪੈਕਟਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਸ਼ਰਾਬ ਦੀ ਹਾਲਤ ਵਿਚ ਇਕ ਵਿਅਕਤੀ ਨਗਣ ਅਵਸਥਾ ਵਿਚ ਪਿੰਡ ਗੋਬਿੰਦਪੁਰ ਗੁਰੂਦੁਆਰਾ ਸਾਹਿਬ ਵਿਚ ਦਾਖਲ ਹੋਇਆ ਸੀ ਅਤੇ ਗੁਰੂ ਘਰ ਦੇ ਅੰਦਰ ਜਿਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਉਥੇ ਪਹੁੰਚ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਧਾਰਾ 295 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਹੁਣ ਅੰਮ੍ਰਿਤਸਰ 'ਚ ਵੀ ਨਿਹੰਗਾਂ ਦੀ ਕਰਤੂਤ ਨੇ ਕੀਤਾ ਸ਼ਰਮਿੰਦਾ

ABOUT THE AUTHOR

...view details