ਪੰਜਾਬ

punjab

ETV Bharat / state

ਸਤਲੁਜ ਦਰਿਆ 'ਚ ਨਹਾਉਂਦੇ ਹੋਏ ਡੁੱਬੇ 4 ਨੌਜਵਾਨ, 3 ਲਾਸ਼ਾਂ ਹੋਈਆਂ ਬਰਾਮਦ - ਬਲਾਚੌਰ ਦੇ ਨੇੜਲੇ ਪਿੰਡ ਓਲੀਆਪੁਰ

ਨਵਾਂ ਸ਼ਹਿਰ ਦੇ ਨੇੜੇ ਸਤਲੁਜ ਦਰਿਆ 'ਚ ਨਹਾਉਂਦੇ ਹੋਏ ਡੁੱਬੇ 4 ਨੌਜਵਾਨ। 3 ਦੀਆਂ ਲਾਸ਼ਾ ਹੋਈਆਂ ਬਰਾਮਦ । ਬਲਾਚੌਰ ਦੇ ਨੇੜਲੇ ਡ ਓਲੀਆਪੁਰ ਨਹਾਉਣ ਗਏ ਸਨ ਇਹ ਨੌਜਵਾਨ।

ਸਤਲੁਜ ਦਰਿਆ 'ਚ ਨਹਾਉਂਦੇ ਹੋਏ ਡੁੱਬੇ 4 ਨੌਜਵਾਨ
ਸਤਲੁਜ ਦਰਿਆ 'ਚ ਨਹਾਉਂਦੇ ਹੋਏ ਡੁੱਬੇ 4 ਨੌਜਵਾਨ

By

Published : May 29, 2021, 11:06 PM IST

ਨਵਾਂ ਸ਼ਹਿਰ : ਜ਼ਿਲ੍ਹਾ ਨਵਾਂ ਸ਼ਹਿਰ ਦੇ ਨੇੜੇ ਸਤਲੁਜ ਦਰਿਆ 'ਚ ਨਹਾਉਂਦੇ ਹੋਏ ਡੁੱਬਣ ਕਾਰਨ 4 ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਇਨ੍ਹਾਂ ਚੋਂ 3 ਮ੍ਰਿਤਕਾਂ ਦੀ ਲਾਸ਼ ਬਰਾਮਦ ਹੋ ਚੁੱਕੀ ਹੈ ਜਦੋਂ ਕਿ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਇੱਕ ਲਾਪਤਾ ਨੌਜਵਾਨ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।

ਸਤਲੁਜ ਦਰਿਆ 'ਚ ਨਹਾਉਂਦੇ ਹੋਏ ਡੁੱਬੇ 4 ਨੌਜਵਾਨ

ਜਾਣਕਾਰੀ ਮੁਤਾਬਕ ਇਹ ਚਾਰੇ ਨੌਜਵਾਨ ਬਲਾਚੌਰ ਦੇ ਨੇੜਲੇ ਪਿੰਡ ਓਲੀਆਪੁਰ ਨਹਾਉਣ ਗਏ ਸਨ । ਜਿਥੇ ਇਨ੍ਹਾਂ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਨ੍ਹਾਂ ਚਾਰਾਂ ਨੌਜਾਵਾਨਾਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਦੱਸਿਆ ਕਿ ਸੂਚਨਾ ਮਿਲਣ 'ਤੇ ਉਨ੍ਹਾਂ ਨੇ ਮੌਕੇ ਉੱਤੇ ਪੁੱਜ ਕੇ ਗੋਤਾਖੋਰਾਂ ਨੂੰ ਸੱਦਿਆ। ਗੋਤਾਖੋਰਾਂ ਦੀ ਮਦਦ ਨਾਲ ਹੁਣ ਤੱਕ 3 ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕਿਆਂ ਹਨ, ਜਦੋਂ ਕਿ ਇੱਕ ਨੌਜਵਾਨ ਅਜੇ ਵੀ ਲਾਪਤਾ ਹੈ। ਗੋਤਾਖੋਰਾਂ ਵੱਲੋਂ ਚੌਥੇ ਨੌਜਵਾਨ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਜਾਰੀ ਹੈ ਤੇ ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।

ABOUT THE AUTHOR

...view details