ਨਵਾਂਸ਼ਹਿਰ: ਪੂਰੇ ਪੰਜਾਬ ਵਿੱਚ ਕੋਵਿਡ ਦੇ ਨਾਲ-ਨਾਲ ਬਲੈਕ ਫੰਗਸ (Black fungus) ਦੇ ਮਾਮਲੇ ਵੀ ਵਧਦੇ ਜਾ ਰਹੇ ਹਨ ਜਿਸ ਕਾਰਨ ਸਿਹਤ ਵਿਭਾਗ ਲਈ ਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਥੇ ਹੀ ਲੋਕਾਂ ਅੰਦਰ ਵੀ ਬਲੈਕ ਫੰਗਸ (Black fungus) ਦੀ ਇਸ ਨਾਮੁਰਾਦ ਬਿਮਾਰੀ ਨੂੰ ਲੈਕੇ ਦਹਿਸ਼ਤ ਦਾ ਮਹੌਲ ਹੈ। ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚ ਹੁਣ ਤੱਕ ਕਾਫੀ ਮਾਮਲੇ ਸਾਹਮਣੇ ਆਏ ਹਨ ਅਤੇ ਇਸਦੇ ਨਾਲ ਕਾਫੀ ਮੌਤਾਂ ਹੋਣ ਦੀ ਪੁਸ਼ਟੀ ਵੀ ਹੋ ਚੁੱਕੀ ਹੈ।
ਨਵਾਂਸ਼ਹਿਰ ’ਚ Black fungus ਦੇ 4 ਮਾਮਲਿਆਂ ਦੀ ਹੋਈ ਪੁਸ਼ਟੀ ਇਹ ਵੀ ਪੜੋ: ‘ਕੈਪਟਨ ਸਰਕਾਰ ਅਫ਼ਸਰਾਂ ਦੀ ਤਰੱਕੀ 'ਚ ਦਲਿਤਾਂ ਨਾਲ ਕਰ ਰਹੀ ਵਿਤਕਰਾ’
ਹੁਣ ਇਸ ਬਿਮਾਰੀ ਨੇ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਵੀ ਦਸਤਕ ਦੇ ਦਿੱਤੀ ਹੈ। ਅੱਜ ਤੱਕ ਪੂਰੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ 4 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ ਵਿਚੋਂ ਇੱਕ ਮਰੀਜ਼ ਦਾ ਇਲਾਜ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਚਲ ਰਿਹਾ ਹੈ ਅਤੇ 2 ਮਰੀਜ਼ਾਂ ਦਾ ਇਲਾਜ ਨਿਜੀ ਹਸਪਤਾਲ ਅਤੇ ਇੱਕ ਮਰੀਜ਼ ਨਵਾਂਸ਼ਹਿਰ ਦੇ ਧਵਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਥੇ ਹੀ ਚਾਰੇ ਹੀ ਮਰੀਜ਼ਾਂ ਦੀ ਸਥਿਤੀ ਸਥਿਰ ਦੱਸੀ ਜਾ ਰਹੀ ਹੈ।
ਇਸ ਸਬੰਧੀ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 4 ਲੋਕਾਂ ਨੂੰ ਬਲੈਕ ਫੰਗਸ (Black fungus) ਦੀ ਬਿਮਾਰਾਂ ਹੋਣ ਦੀ ਪੁਸ਼ਟੀ ਹੋਈ ਹੈ।ਉਹਨਾਂ ਨੇ ਦੱਸਿਆ ਕਿ ਇਹ ਇੱਕ ਪੁਰਾਣੀ ਬਿਮਾਰੀ ਹੈ ਜੇ ਇਸਦੇ ਲੱਛਣਾਂ ਨੂੰ ਦੇਖ ਕੇ ਇਸਦਾ ਇਲਾਜ਼ ਮੌਕੇ ’ਤੇ ਸ਼ੁਰੂ ਹੋ ਜਾਵੇ ਤਾਂ ਇਸ ਬਿਮਾਰੀ ਦਾ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ।
ਇਹ ਵੀ ਪੜੋ: ਸਰਕਾਰੀ ਕਾਲਜ ਦਾ ਗਰਾਊਂਡ ਬਣਿਆ ਜੰਗ ਦਾ ਮੈਦਾਨ, ਕਈ ਨੌਜਵਾਨ ਜ਼ਖਮੀ