ਜ਼ੀਰਕਪੁਰ:ਟਰਾਇਸਿਟੀ (Tricity) ਵਿੱਚ ਦੇਰ ਰਾਤ ਹੋ ਰਹੀ ਚੋਰੀ ਦੀਆਂ ਵਾਰਦਾਤਾਂ ਵੱਧਦੀ ਜਾ ਰਹੀ ਹਨ। ਕਦੇ ਲੋਕਾਂ ਦੇ ਘਰ ਦੇ ਬਾਹਰ ਖੜ੍ਹੇ ਵਾਹਨ ਚੋਰੀ ਹੋ ਰਹੇ ਹਨ, ਤੇ ਕਦੇ ਬੰਦ ਘਰਾਂ ਦੇ ਤਾਲੇ ਤੋੜ ਕੇ ਚੋਰ ਘਰਾਂ ਉੱਤੇ ਹੱਥ ਸਾਫ਼ ਕਰ ਰਹੇ ਨੇ। ਅਜਿਹਾ ਹੀ ਇੱਕ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ,
ਦੇਰ ਰਾਤ ਸ਼ਿਵਾ ਏਨਕਲੇਵ ਦੀ ਆਲਪਾਇਨ (Shiva Enclave Society) ਹੋਮ ਸੋਸਾਇਟੀ ‘ਚ ਚੋਰੀ ਕਰਨ ਆਏ ਨੌਜਵਾਨਾਂ ਵਿੱਚ ਇੱਕ ਚੋਰ ਨੂੰ ਲੋਕਾਂ ਨੇ ਮੌਕੇ ‘ਤੇ ਫੜ ਲਿਆ, ਤੇ ਦੂਜਾ ਮੌਕੇ ਤੋਂ ਫਰਾਰ ਹੋਣ ‘ਚ ਸਫ਼ਲ ਰਿਹਾ। ਫੜੇ ਗਏ ਚੋਰਾਂ ਦਾ ਕਹਿਣਾ ਹੈ, ਕਿ ਉਹ ਚੋਰ ਨਹੀਂ ਹੈ, ਉਹ ਤਾਂ ਪੁਲਿਸ ਦੇ ਡਰ ਤੋਂ ਸੁਸਾਇਟੀ ‘ਚ ਲੁਕਿਆ ਸੀ। ਨੌਜਵਾਨ ਮੁਤਾਬਿਕ ਜੇਕਰ ਉਹ ਚੋਰ ਹੁੰਦਾ ਤਾਂ ਉਸ ਨੇ ਭੱਜ ਜਾਣਾ ਸੀ।