ਮਲੇਰਕੋਟਲਾ: ਥਾਣਾ ਸ਼ੇਰਪੁਰ ਦੇ ਅਧੀਨ ਪੈਂਦੇ ਪਿੰਡ ਮਹਿਮਦਪੁਰ ਵਿਖੇ ਇੱਕ ਵਿਅਕਤੀ ਵੱਲੋਂ ਪਿੰਡ ਦੇ ਹੀ ਮੋਬਾਇਲ ਟਾਵਰ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਗਈ। ਮ੍ਰਿਤਕ ਦੀ ਭੈਣ ਨੇ ਕਿਹਾ ਕਿ ਉਸ ਦਾ ਭਰਾ ਉਸ ਕੋਲ ਰੱਖੜੀ ਬਣਾਉਣ ਲਈ ਆਇਆ ਸੀ ਅਤੇ ਡਰਦਾ ਹੋਇਆ ਕਹਿ ਰਿਹਾ ਸੀ ਕਿ ਉਹ ਇੱਕ ਮਹੀਨੇ ਤੋਂ ਘਰੋਂ ਫ਼ਰਾਰ ਚੱਲ ਰਿਹਾ ਹੈ, ਕਿਉਂਕਿ ਪੁਲਿਸ ਉਸ ਦੀ ਭਾਲ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਇਸੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ ਅਤੇ ਇਨ੍ਹਾਂ ਵਿਅਕਤੀਆਂ ਦੇ ਨਾਂਅ ਐੱਫਆਈਆਰ ਦਰਜ ਹੋ ਗਈ ਸੀ। ਜਿਸ ਕਰ ਕੇ ਉਹ ਫ਼ਰਾਰ ਚੱਲ ਰਹੇ ਸਨ। ਝੂਠਾ ਮੁਕੱਦਮਾ ਦਰਜ ਕੀਤੇ ਜਾਣ ਕਾਰਨ ਨੌਜਵਾਨ ਮੋਬਾਇਲ ਟਾਵਰ 'ਤੇ ਚੜ੍ਹ ਗਿਆ, ਜਿੱਥੋਂ ਇਨਸਾਫ਼ ਨਾ ਮਿਲਦਾ ਦੇਖ ਉਸ ਨੇ ਛਾਲ ਮਾਰ ਦਿੱਤੀ।