ਪੰਜਾਬ

punjab

ETV Bharat / state

ਲਹਿਰਾਗਾਗਾ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ - ਡੀਐੱਸਪੀ ਲਹਿਰਾ ਰੋਸ਼ਨ ਲਾਲ

ਸ਼ਹਿਰ ਦੀ ਬੇ ਆਬਾਦ ਕਾਲੋਨੀ 'ਚ ਨੌਜਵਾਨ ਦਾ ਨਿੱਜੀ ਰੰਜਿਸ਼ ਤਹਿਤ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।

ਤਸਵੀਰ
ਤਸਵੀਰ

By

Published : Dec 11, 2020, 5:46 PM IST

ਲਹਿਰਾਗਾਗਾ- ਸਥਾਨਕ ਸ਼ਹਿਰ ਦੀ ਬੇ-ਆਬਾਦ ਸ਼ਿਵਾ ਕਾਲੋਨੀ 'ਚ ਦੇਰ ਰਾਤ ਇੱਕ ਨੌਜਵਾਨ ਦਾ ਕਤਲ ਹੋ ਜਾਣ ਕਾਰਨ ਪੂਰੇ ਸ਼ਹਿਰ ਅਤੇ ਹਲਕੇ ਵਿੱਚ ਸਨਸਨੀ ਫੈਲ ਗਈ।

ਡੀਐੱਸਪੀ ਲਹਿਰਾ ਰੋਸ਼ਨ ਲਾਲ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਸਿੰਘ ਉਰਫ਼ ਹੈਪੀ ਦੀ ਪਤਨੀ ਰਮਨਦੀਪ ਕੌਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਰਾਤ ਨੂੰ ਰੋਟੀ ਖਾਣ ਉਪਰੰਤ ਬੱਸ ਸਟੈਂਡ ਕੋਲ ਸੈਰ ਕਰ ਰਿਹਾ ਸੀ ਤੇ ਉਸੇ ਸਮੇਂ ਹਮਲਾਵਰ ਕਈ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਤੇ ਉਸ ਦੇ ਪਤੀ ਅਮਨਦੀਪ ਸਿੰਘ ਹੈਪੀ ਨੂੰ ਚੁੱਕ ਕੇ ਲੈ ਗਏ।

ਵੇਖੋ ਵਿਡੀਉ

ਜਦੋਂ ਪੁਲਿਸ ਨੇ ਪਰਿਵਾਰ ਸਮੇਤ ਭਾਲ ਕੀਤੀ ਤਾਂ ਸ਼ਿਵਾ ਕਲੋਨੀ ਵਿਖੇ ਉਸ ਦੀ ਵੱਢੀ-ਟੁੱਕੀ ਲਾਸ਼ ਮੀਤੀ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਲਕੀਤ ਸਿੰਘ ਬੱਲਰਾਂ ਹਮੀਰਗੜ੍ਹ, ਜਸਬੀਰ ਸਿੰਘ ਲਾਲੂ, ਸੱਤਪਾਲ ਸੱਤੂ ਸਮੇਤ ਹੋਰ ਵੀ ਅਣਪਛਾਤਿਆਂ ਖ਼ਿਲਾਫ਼ ਧਾਰਾ 302 ਕਤਲ ਦਾ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਕਈ ਟੀਮਾਂ ਭੇਜ ਦਿੱਤੀਆਂ ਹਨ।

ਜ਼ਿਕਰਯੋਗ ਹੈ ਕਿ ਮਲਕੀਤ ਸਿੰਘ ਬੱਲਰਾਂ ਦਾ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਅਦਾਲਤੀ ਝਗੜਾ ਚਲਦਾ ਸੀ ਅਤੇ ਅਮਨਦੀਪ ਸਿੰਘ ਜੋ ਹਰਪ੍ਰੀਤ ਕੌਰ ਦਾ ਭਾਣਜਾ ਸੀ। ਮ੍ਰਿਤਕ ਆਪਣੀ ਮਾਸੀ (ਮਲਕੀਤ ਦੀ ਪਤਨੀ) ਦੀ ਮਦਦ ਕਰਦਾ ਸੀ। ਮਲਕੀਤ ਸਿੰਘ ਨੇ ਇਸ ਸਬੰਧੀ ਚਿਤਾਵਨੀ ਵੀ ਦਿੱਤੀ ਹੋਈ ਸੀ ਕਿ ਉਹ ਮੇਰੇ ਪਰਿਵਾਰ ਵਿੱਚ ਕਿਸੇ ਤਰ੍ਹਾਂ ਦੀ ਅੜਚਣ ਨਾ ਬਣੇ। ਇਸੇ ਰੰਜਿਸ਼ ਤਹਿਤ ਉਸ ਦਾ ਕਤਲ ਕਰ ਦਿੱਤਾ ਗਿਆ।

ABOUT THE AUTHOR

...view details