ਪੰਜਾਬ

punjab

ETV Bharat / state

ਲਹਿਰਾਗਾਗਾ ਦੇ ਪਿੰਡ ਭਾਠੂਆ ਵਿਖੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ - lehragaga crime news

ਲਹਿਰਾਗਾਗਾ ਦੇ ਪਿੰਡ ਭਾਠੂਆ ਵਿਖੇ ਦੇਰ ਰਾਤ ਹਮੀਰਗੜ ਸੜਕ 'ਤੇ ਨੌਜਵਾਨ ਸੁਖਵਿੰਦਰ ਸਿੰਘ ਉਰਫ ਖੁਸ਼ੀ ਦਾ ਅਣਪਛਾਤੇ ਵਿਅਕਤੀਆਂ ਨੇ ਮੂੰਹ 'ਤੇ ਤੇਜ਼ ਧਾਰ ਹਥਿਆਰਾਂ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ।

ਲਹਿਰਾਗਾਗਾ ਦੇ ਪਿੰਡ ਭਾਠੂਆ ਵਿਖੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
ਲਹਿਰਾਗਾਗਾ ਦੇ ਪਿੰਡ ਭਾਠੂਆ ਵਿਖੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ

By

Published : Nov 14, 2020, 3:39 PM IST

ਲਹਿਰਾਗਾਗਾ: ਮੂਨਕ ਪਿੰਡ ਭਾਠੂਆ ਵਿਖੇ ਹਮੀਰਗੜ ਸੜਕ 'ਤੇ ਦੇਰ ਰਾਤ ਨੌਜਵਾਨ ਸੁਖਵਿੰਦਰ ਸਿੰਘ ਉਰਫ ਖੁਸ਼ੀ ਦਾ ਅਣਪਛਾਤੇ ਵਿਅਕਤੀਆਂ ਨੇ ਮੂੰਹ 'ਤੇ ਤੇਜ਼ ਧਾਰ ਹਥਿਆਰਾਂ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ।

ਲਹਿਰਾਗਾਗਾ ਦੇ ਪਿੰਡ ਭਾਠੂਆ ਵਿਖੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ

ਮ੍ਰਿਤਕ ਦੇ ਭਰਾ ਕਿੰਦਰ ਸਿੰਘ ਨੇ ਦੱਸਿਆ ਕਿ ਖੁਸ਼ੀ ਹਰ ਰੋਜ਼ ਦੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਗਿਆ ਸੀ ਅਤੇ ਅਕਸਰ 9 ਵਜੇ ਦੇ ਕਰੀਬ ਵਾਪਸ ਆ ਜਾਂਦਾ ਸੀ। ਪਰ ਬੀਤੀ ਰਾਤ ਜਦ ਉਹ ਸੈਰ ਕਰਨ ਲਈ ਗਿਆ ਤਾਂ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ।

ਕਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਭਾਬੀ ਨੇ ਰਾਤ ਦੇ ਕਰੀਬ 1 ਵਜੇ ਵੇਖਿਆ ਕਿ ਖੁਸ਼ੀ ਹਾਲੇ ਤੱਕ ਘਰ ਨਹੀਂ ਆਇਆ ਤਾਂ ਭਾਬੀ ਨੇ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ। ਕਿੰਦਰ ਦੇ ਲੱਬਣ 'ਤੇ ਪਿੰਡ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਸੜਕ ਕਿਨਾਰੇ ਖੁਸ਼ੀ ਪਿਆ ਸੀ ਅਤੇ ਉਸਦਾ ਮੂੰਹ ਬੁਰੀ ਤਰ੍ਹਾਂ ਤੇਜ ਧਾਰ ਹਥਿਆਰਾਂ ਨਾਲ ਕੱਟਿਆ ਹੋਇਆ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ।

ਪਿੰਡ ਦੇ ਸਰਪੰਚ ਚੜਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਮ੍ਰਿਤਕ ਦੇ ਭਰਾ ਕਿੰਦਰ ਸਿੰਘ ਦਾ ਫੋਨ ਆਇਆ ਕਿ ਮੇਰਾ ਭਰਾ ਸੁਖਵਿੰਦਰ ਸਿੰਘ ਦੀ ਸੜਕ ਕਿਨਾਰੇ ਲਾਸ਼ ਪਈ ਹੈ ਤਾਂ ਅਸੀਂ 4-5 ਵਿਅਕਤੀ ਉੱਥੇ ਗਏ ਤਾਂ ਵੇਖਿਆ ਕਿ ਸੁਖਵਿੰਦਰ ਸਿੰਘ ਉਰਫ ਖੁਸ਼ੀ ਦੇ ਮੂੰਹ 'ਤੇ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਅਸੀਂ ਮੌਕੇ 'ਤੇ ਹੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦੇ ਦਿੱਤੀ। ਪੁਲਿਸ ਕਾਤਲਾਂ ਦਾ ਪਤਾ ਕਰਨ ਲਈ ਸੀ.ਸੀ.ਟੀ.ਵੀ. ਕੈਮਰੇ ਖਗੋਲ ਰਹੀ ਹੈ।

ਇਸ ਸਬੰਧੀ ਜਦ ਡੀ.ਐਸ.ਪੀ. ਤੇਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੇਰ ਰਾਤ ਭਾਠੂਆ ਵਿਖੇ ਇੱਕ ਨੋਜਵਾਨ ਮੁੰਡੇ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਮੂੰਹ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਟੀਮ ਜਾਂਚ ਵਿੱਚ ਲੱਗੀ ਹੋਈ ਹੈ ਅਤੇ ਅਣਪਛਾਤੇ ਵਿਅਕਤੀਆਂ 'ਤੇ ਆਈ.ਪੀ.ਸੀ. ਦੀ ਧਾਰਾ ਤਹਿਤ 302 ਦਾ ਮਾਮਲਾ ਦਰਜ ਕਰ ਲਿਆ ਹੈ।

ABOUT THE AUTHOR

...view details