ਪੰਜਾਬ

punjab

ETV Bharat / state

ਮੂਨਕ ਅਨਾਜ ਮੰਡੀ 'ਚ ਮਜ਼ਦੂਰਾਂ ਨੇ ਕੀਤੀ ਹੜਤਾਲ - Moonk Grain Market latest news

ਲਹਿਰਾਗਾਗਾ ਦੇ ਮੂਨਕ ਦੀ ਅਨਾਜ ਮੰਡੀ ਵਿੱਚ ਮਜ਼ਦੂਰਾਂ ਨੇ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵਾਰ-ਵਾਰ ਫ਼ਸਲ ਸਾਫ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਮੂਨਕ ਅਨਾਜ ਮੰਡੀ

By

Published : Nov 3, 2019, 3:08 PM IST

ਸੰਗਰੂਰ: ਲਹਿਰਾਗਾਗਾ ਦੇ ਮੂਨਕ ਦੀ ਅਨਾਜ ਮੰਡੀ ਵਿੱਚ ਮਜ਼ਦੂਰਾਂ ਨੇ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵਾਰ-ਵਾਰ ਫ਼ਸਲ ਸਾਫ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਇੱਕੋ-ਇੱਕ ਕਾਰਨ ਇਹ ਹੈ ਕਿ ਅਧਿਕਾਰੀ ਵੱਧ ਨਮੀ ਵਾਲੀ ਫਸਲ ਖਰੀਦ ਰਹੇ ਹਨ। ਜਿਸ ਕਰਕੇ ਉਹ ਪ੍ਰੇਸ਼ਾਨ ਹਨ।

ਵੇਖੋ ਵੀਡੀਓ

ਮਜ਼ਦੂਰ ਦੇਵਰਾਜ ਨੇ ਕਿਹਾ ਕਿ ਸਰਕਾਰੀ ਅਨਾਜ ਨੂੰ ਦੋ-ਦੋ ਵਾਰ ਸਾਫ ਕਾਰਨ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਨਾ ਹੀ ਅਨਾਜ ਮੰਡੀ ਵਿਚ ਉਨ੍ਹਾਂ ਕੋਈ ਚੌਕੀਦਾਰ ਹੈ। ਪ੍ਰਸ਼ਾਸਨ ਤੋ ਪਹਿਲਾ ਵੀ ਮੰਗ ਕੀਤੀ ਸੀ ਕਿ ਚੌਕੀਦਾਰ ਮੰਡੀ ਵਿੱਚ ਲਗਾਇਆ ਜਾਵੇ ਪਰ ਹਾਲੇ ਚੌਕੀਦਾਰ ਨਹੀ ਲਗਾਇਆ ਗਿਆ।

ਇਹ ਵੀ ਪੜੋ: ਦਿੱਲੀ 'ਚ ਤੀਸ ਹਜ਼ਾਰੀ ਕੋਰਟ ਦੇ ਬਾਹਰ ਪੁਲਿਸ ਅਤੇ ਵਕੀਲਾਂ ਵਿਚਾਲੇ ਝੜਪ, ਹੋਈ ਗੋਲੀਬਾਰੀ

ਉਥੇ ਹੀ ਜਗਮੀਤ ਸਿੰਘ ਕਿਸਾਨ ਨੇ ਕਿਹਾ ਕਿ ਉਹ ਪੰਜ ਦਿਨਾਂ ਤੋਂ ਮੰਡੀ ਵਿੱਚ ਰੁਲ ਰਹੇ ਹਨ, ਤੇ ਫਿਰ ਸ਼ਨਿੱਚਰਵਾਰ ਨੂੰ ਦੂਜੀ ਵਾਰ ਮਜ਼ਦੂਰ ਹੜਤਾਲ ’ਤੇ ਚਲੇ ਗਏ ਹਨ ਜਿਸ ਕਾਰਨ ਉਨ੍ਹਾਂ ਨੂੰ ਹੋਰ ਪ੍ਰੇਸ਼ਾਨ ਹੋਣਾ ਪਏਗਾ।

ABOUT THE AUTHOR

...view details