ਸੰਗਰੂਰ: ਜ਼ਮੀਨ ਸੰਘਰਸ਼ ਪ੍ਰਾਪਤ ਕਮੇਟੀ ਦੇ ਝੰਡੇ ਹੇਠ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੀਆਂ ਗਰੀਬ ਪਰਿਵਾਰ ਦੀ ਔਰਤਾਂ ਨੇ ਫਾਈਨਾਂਸ ਕੰਪਨੀਆਂ ਦੇ ਖ਼ਿਲਾਫ਼ ਧਰਨਾ ਲਗਾਇਆ। ਗਰੀਬ ਔਰਤਾਂ ਦਾ ਕਹਿਣਾ ਹੈ ਕਿ ਫਾਈਨਾਂਸ ਕੰਪਨੀਆਂ ਲੋਨ ਦੀ ਕਿਸ਼ਤਾਂ ਦੇਣ ਲਈ ਉਨ੍ਹਾਂ ਨੂੰ ਮਜ਼ਬੂਰ ਕਰ ਰਹੀਆਂ ਹਨ।
ਜ਼ਮੀਨ ਸੰਘਰਸ਼ ਪ੍ਰਾਪਤ ਕਮੇਟੀ ਦੀ ਸਕੱਤਰ ਪਰਮਜੀਤ ਕੌਰ ਨੇ ਦੱਸਿਆ ਕਿ ਇਹ ਪਿੰਡਾਂ ਦੀਆਂ ਔਰਤਾਂ ਆਪਣੀ ਘਰ ਦੀ ਕਬੀਲਦਾਰੀ ਨੂੰ ਚਲਾਉਣ ਲਈ ਛੋਟੇ-ਛੋਟੇ ਲੋਨ ਲੈਂਦੀਆਂ ਹਨ ਜੋ ਕਿ ਹਫ਼ਤੇ ਜਾਂ 10 ਦਿਨ ਬਾਅਦ ਫਾਈਨਾਂਸ ਕੰਪਨੀਆਂ ਕਿਸ਼ਤਾਂ ਲੈ ਕੇ ਜਾਂਦੀ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਇਹ ਦਲਿਤ ਮਜ਼ਦੂਰ ਪਿਛਲੇ ਢਾਈ ਮਹੀਨੇ ਤੋਂ ਘਰਾਂ ਦੇ ਵਿੱਚ ਹੀ ਬੈਠੇ ਹਨ, ਇਹ ਲੋਨ ਦੀਆਂ ਕਿਸ਼ਤਾਂ ਕਿਸ ਤਰ੍ਹਾਂ ਦੇ ਸਕਦੇ ਹਨ। ਹੁਣ ਫਾਈਨਾਂਸ ਕੰਪਨੀਆਂ ਮਜ਼ਦੂਰਾਂ ਦੇ ਘਰ ਵਾਰ-ਵਾਰ ਗੇੜੇ ਮਾਰ ਕੇ ਕਿਸਤਾਂ ਦੇਣ ਲਈ ਮਜ਼ਬੂਰ ਕਰ ਰਹੀਆਂ।