ਲਹਿਰਾਗਾਗਾ: ਠੰਡ ਨੇ ਜੋਰ ਫ਼ੜਣਾ ਸ਼ੁਰੂ ਕਰ ਦਿੱਤਾ ਹੈ ਤੇ ਕੜਾਕੇ ਦੀ ਇਸ ਠੰਡ ਵਿੱਚ ਕਿਸਾਨ, ਬਜ਼ੁਰਗ ਅਤੇ ਨੌਜਵਾਨ ਬੱਚੇ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਧਰਨੇ ਵਿੱਚ ਡਟੇ ਹੋਏ ਹਨ। ਪਰ ਪਿੱਛੇ ਪੰਜਾਬ ਵਿੱਚ ਸਿਰੜੀ ਔਰਤਾਂ ਘਰਵਾਲਿਆਂ ਦੀ ਗ਼ੈਰ-ਹਾਜ਼ਰੀ 'ਚ ਬੈਠ ਕੇ ਪੂਰਾ ਸਮਰਥਨ ਦੇ ਰਹੀਆਂ ਹਨ। ਜਿਸ ਦੇ ਚੱਲਦਿਆਂ ਲਹਿਰਾਗਾਗਾ ਦੇ ਸੇਖੂਵਾਸ ਪਿੰਡ ਦੀਆਂ ਔਰਤਾਂ ਧਰਨਾ 'ਤੇ ਗਏ ਕਿਸਾਨਾਂ, ਬੱਚਿਆਂ ਤੇ ਬਜ਼ੁਰਗਾਂ ਲਈ ਗਰਮ ਕੱਪੜੇ ਬਣਾਉਣ 'ਚ ਜੁਟੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਉਹ ਜੈਕਟਾਂ, ਸਵੈਟਰ, ਟੋਪੀਆਂ ਤੇ ਜ਼ੁਰਾਬਾਂ ਬੁਣ ਕੇ ਭੇਜ ਰਹੀਆਂ ਹਨ ਤਾਂ ਜੋ ਧਰਨੇ 'ਚ ਬੈਠੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।
ਦਿੱਲੀ ਧਰਨੇ 'ਤੇ ਗਏ ਕਿਸਾਨਾਂ ਲਈ ਹੱਥੀਂ ਬੁਣ ਭੇਜੀਆਂ ਜਾ ਰਹੀਆਂ ਨੇ ਕੋਟੀਆਂ - ਕਿਸਾਨਾਂ ਲਈ ਕੋਟੀਆਂ
ਪੰਜਾਬ ਵਿੱਚ ਔਰਤਾਂ ਦਿੱਲੀ ਧਰਨੇ 'ਤੇ ਗਏ ਕਿਸਾਨਾਂ, ਬਜ਼ੁਰਗਾਂ ਅਤੇ ਬੱਚਿਆਂ ਲਈ ਗਰਮ ਸਵੈਟਰਾਂ, ਟੋਪੀਆਂ ਅਤੇ ਜੁਰਾਬਾਂ ਬੁਣ ਕੇ ਭੇਜ ਰਹੀਆਂ ਹਨ। ਇਹ ਸਿਰੜੀ ਔਰਤਾਂ ਪਹਿਲਾਂ ਖੇਤਾਂ ਵਿੱਚ ਕੰਮ ਕਰਦੀਆਂ ਤੇ ਘਰ ਵਾਪਸ ਆ ਕੇ ਘਰ ਦਾ ਚੁੱਲ੍ਹਾ-ਚੌਂਕਾ ਸਾਂਭਣ ਦੇ ਨਾਲ-ਨਾਲ ਧਰਨੇ ਵਿੱਚ ਭੇਜਣ ਲਈ ਗਰਮ ਕੱਪੜੇ ਬੁਣਦੀਆਂ ਹਨ।
ਤਸਵੀਰ
ਇੱਕ ਹੋਰ ਔਰਤ ਚਰਨਜੀਤ ਕੌਰ ਨੇ ਦੱਸਿਆ ਕਿ ਹੁਣ ਸਰਦੀਆਂ ਵੱਧ ਰਹੀਆਂ ਹਨ ਤੇ ਸਾਡੇ ਪਿੰਡ ਦੀਆਂ ਔਰਤਾਂ ਇੱਕ ਜਗ੍ਹਾ ਇਕੱਠੀ ਹੋ ਜਾਂਦੀਆਂ ਹਨ ਅਤੇ ਫਿਰ ਉਥੇ ਬੈਠ ਕੇ ਗਰਮ ਕੱਪੜੇ ਬਣਾਉਣ ਲੱਗ ਪੈਂਦੀਆਂ ਹਨ, ਤਾਂ ਜੋ ਦਿੱਲੀ ਵਿੱਚ ਬੈਠੇ ਕਿਸਾਨਾਂ, ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ ਲਈ ਗਰਮ ਸਵੈਟਰਾਂ, ਟੋਪੀਆਂ ਅਤੇ ਜ਼ੁਰਾਬਾਂ ਹੱਥੀਂ ਬੁਣ ਰਹੀਆਂ ਹਨ।