ਲੋਕ ਸਭਾ ਚੋਣਾਂ 'ਤੇ ਕੀ ਬੋਲੀ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ? - ਪੰਜਾਬ
ਸੰਗਰੂਰ ਦੇ ਇਕ ਪ੍ਰਾਈਵੇਟ ਵਿੱਦਿਅਕ ਅਦਾਰੇ ਨੇ ਪਿੰਡਾਂ ਤੋਂ ਆਉਣ ਵਾਲੀ ਵਿਦਿਆਰਥਣਾਂ ਲਈ ਦਿਤੀ ਮੁਫ਼ਤ ਬਸ ਸੇਵਾ ਦਾ ਉਦਘਾਟਨ ਕਰਨ ਪੁਹੰਚੀ ਸਾਬਕਾ ਕੈਬਿਨੇਟ ਮੰਤਰੀ ਪਰਮਿੰਦਰ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ। ਕਿਹਾ, ਪਰਮਿੰਦਰ ਸਿੰਘ ਢੀਂਡਸਾ ਵੀ ਲੜ ਸਕਦੇ ਹਨ ਚੋਣਾਂ, ਜੇਕਰ ਟਿਕਟ ਮਿਲੇ।
ਗਗਨਦੀਪ ਕੌਰ ਢੀਂਡਸਾ
ਸੰਗਰੂਰ: ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਹਾਈ ਕਮਾਨ ਪਰਮਿੰਦਰ ਸਿੰਘ ਨੂੰ ਸੰਗਰੂਰ ਤੋਂ ਲੜਨ ਲਈ ਟਿਕਟ ਦੇਣਗੇ ਤਾਂ ਉਹ ਜ਼ਰੂਰ ਲੜਨਗੇ। ਇੱਥੇ ਹੀ ਪ੍ਰਾਈਵੇਟ ਵਿਦਿਅਕ ਅਦਾਰੇ ਲਈ ਪਿੰਡਾਂ ਤੋਂ ਆਉਂਦੀਆਂ ਵਿਦਿਆਰਥਣਾਂ ਲਈ ਫ੍ਰੀ ਬੱਸ ਸੇਵਾ ਦਾ ਉਦਘਾਟਨ ਕੀਤਾ।
ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਕਿ ਦੂਰੋਂ ਪਿੰਡਾਂ 'ਚੋਂ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸੰਗਰੂਰ, ਕਾਲਜ ਤੱਕ ਆਉਣ ਸਮੇਂ ਮੁਸ਼ਕਲਾਂ ਆਉਂਦੀਆਂ ਸਨ। ਕੋਈ ਸਾਧਨ ਨਾ ਹੋਣ ਦੇ ਹਾਲਾਤਾਂ ਨੂੰ ਵੇਖਦੇ ਹੋਏ ਵਿਦਿਅਕ ਅਦਾਰੇ ਨੇ ਵਿਦਿਆਰਥਣਾਂ ਲਈ ਮੁਫ਼ਤ ਵੱਸ ਸੇਵਾ ਦਾ ਉਦਘਾਟਨ ਕੀਤਾ। ਵਿਦਿਆਰਥਣਾਂ ਨੇ ਵੀ ਇਸ 'ਤੇ ਖੁਸ਼ੀ ਜਤਾਈ।