ਪੰਜਾਬ

punjab

ETV Bharat / state

ਤਸਵੀਰ ਤੋਂ ਬਾਅਦ ਸੰਗਰੂਰ ਹਾਦਸੇ 'ਚ ਮਰੇ ਦੋਸਤਾਂ ਦੀ ਵੀਡੀਓ ਆਈ ਸਾਹਮਣੇ

ਸੰਗਰੂਰ 'ਚ ਬੀਤੇ ਦਿਨੀ ਵਾਪਰੇ ਸੜਕ ਹਾਦਸੇ ਵਿੱਚ ਕਾਰ ਨੂੰ ਅੱਗ ਲੱਗਣ ਨਾਲ ਜਿਊਂਦੇ ਮਰੇ ਪੰਜ ਦੋਸਤਾਂ ਦੀ ਪਾਰਟੀ ਵਿੱਚ ਖਿੱਚੀ ਤਸਵੀਰ ਤੋਂ ਬਾਅਦ ਹੁਣ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ। ਵਾਇਰਲ ਵੀਡੀਓ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਇਨ੍ਹਾਂ ਦੋਸਤਾਂ ਵੱਲੋਂ ਦੁਰਘਟਨਾ ਤੋਂ ਪਹਿਲਾਂ ਬਣਾਈ ਗਈ।

ਤਸਵੀਰ ਤੋਂ ਬਾਅਦ ਸੰਗਰੂਰ ਹਾਦਸੇ 'ਚ ਮਰੇ ਦੋਸਤਾਂ ਦੀ ਵੀਡੀਓ ਆਈ ਸਾਹਮਣੇ
ਤਸਵੀਰ ਤੋਂ ਬਾਅਦ ਸੰਗਰੂਰ ਹਾਦਸੇ 'ਚ ਮਰੇ ਦੋਸਤਾਂ ਦੀ ਵੀਡੀਓ ਆਈ ਸਾਹਮਣੇ

By

Published : Nov 20, 2020, 9:33 PM IST

ਸੰਗਰੂਰ: ਬੀਤੇ ਦਿਨੀ ਵਾਪਰੇ ਸੜਕ ਹਾਦਸੇ ਵਿੱਚ ਕਾਰ ਨੂੰ ਅੱਗ ਲੱਗਣ ਨਾਲ ਜਿਊਂਦੇ ਮਰੇ ਪੰਜ ਦੋਸਤਾਂ ਦੀ ਪਾਰਟੀ ਵਿੱਚ ਖਿੱਚੀ ਤਸਵੀਰ ਤੋਂ ਬਾਅਦ ਹੁਣ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਇਨ੍ਹਾਂ ਦੋਸਤਾਂ ਵੱਲੋਂ ਦੁਰਘਟਨਾ ਤੋਂ ਪਹਿਲਾਂ ਬਣਾਈ ਗਈ।

ਜ਼ਿਕਰਯੋਗ ਹੈ ਕਿ ਸੰਗਰੂਰ ਦੇ ਸੁਨਾਮ ਰੋਡ 'ਤੇ ਬੀਤੇ ਦਿਨ ਇੱਕ ਦਰਦਨਾਕ ਹਾਦਸੇ ਵਿੱਚ ਟਰੱਕ ਤੇ ਕਾਰ ਦੀ ਟੱਕਰ ਤੋਂ ਬਾਅਦ ਕਾਰ ਵਿੱਚ ਅੱਗ ਲੱਗਣ ਕਾਰਨ 5 ਲੋਕ ਜਿਊਂਦੇ ਸੜ ਗਏ ਸਨ।

ਤਸਵੀਰ ਤੋਂ ਬਾਅਦ ਸੰਗਰੂਰ ਹਾਦਸੇ 'ਚ ਮਰੇ ਦੋਸਤਾਂ ਦੀ ਵੀਡੀਓ ਆਈ ਸਾਹਮਣੇ

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਪੰਜੇ ਦੋਸਤਾਂ ਨੂੰ ਵਿਆਹ ਤੋਂ ਮੁੜਦੇ ਹੋਏ ਹਾਸਾ-ਠੱਠਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਕਾਰ ਵਿੱਚ ਚੱਲ ਰਹੇ ਇੱਕ ਗੀਤ 'ਰੱਬ ਕਹਿੰਦਾ ਥੋੜ੍ਹੀ ਦੇਰ ਹੋਰ ਠਹਿਰ ਜਾ, ਤੇਰੇ ਲਈ ਮੈਂ ਵੱਡੀ ਗੱਲਬਾਤ ਸੋਚੀ ਹੈ' 'ਤੇ ਕਾਰ ਵਿੱਚ ਹੀ ਬੈਠੇ ਥਿਰਕਦੇ ਨਜ਼ਰ ਆ ਰਹੇ ਸਨ। ਗੀਤ ਦੀ ਧੁਨ 'ਤੇ ਖ਼ੁਸ਼ੀ ਮਨਾ ਰਹੇ ਪੰਜੇ ਦੋਸਤ ਜੇਤੂ ਚਿੰਨ੍ਹ ਬਣਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰ ਰਹੇ ਰਹੇ ਸਨ।

ਸਾਬਕਾ ਸਿਪਾਹੀ ਕੈਪਟਨ ਸੁਖਮਿੰਦਰ ਵੱਲੋਂ ਆਪਣੇ ਕੈਮਰੇ ਰਾਹੀਂ ਬਣਾਈ ਗਈ ਇਸ ਵੀਡੀਓ ਬਾਰੇ ਦੁਰਘਟਨਾ ਵਾਲੇ ਦਿਨ ਬਣਾਈ ਗਈ ਦੱਸਿਆ ਜਾ ਰਿਹਾ ਹੈ।ਵੀਡੀਓ ਮੋਗਾ ਤੋਂ ਤੁਰਦੇ ਸਮੇਂ ਬਣਾਈ ਗਈ।

ABOUT THE AUTHOR

...view details