ਪੰਜਾਬ

punjab

ETV Bharat / state

ਪਾਕਿਸਤਾਨ ਤੋਂ ਹਾਰਿਆ ਭਾਰਤ ਤਾਂ ਇੰਝ ਨੌਜਵਾਨ ’ਤੇ ਉਤਾਰਿਆ ਗੁੱਸਾ, ਵੀਡੀਓ ਵਾਇਰਲ - ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਹ ਵੀਡੀਓ ਭਾਈ ਗੁਰਦਾਸ ਕਾਲਜ ਸੰਗਰੂਰ ਦੀ ਦੱਸੀ ਜਾ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਚ ਕੁਝ ਨੌਜਵਾਨ ਖੁਦ ਨੂੰ ਕਸ਼ਮੀਰ ਦੇ ਦੱਸ ਰਹੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਯੂਪੀ ਦੇ ਕੁਝ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

ਵਾਇਰਲ ਵੀਡੀੋਓ
ਵਾਇਰਲ ਵੀਡੀੋਓ

By

Published : Oct 25, 2021, 11:00 AM IST

ਸੰਗਰੂਰ: ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਕੁਝ ਨੌਜਵਾਨ ਇੱਕ ਨੌਜਵਾਨ ਨੂੰ ਕੁੱਟਦੇ ਹੋਏ ਨਜਰ ਆ ਰਹੇ ਹਨ। ਜਦਕਿ ਕੁਝ ਨੌਜਵਾਨਾਂ ਨੇ ਪੀੜਤ ਨੌਜਵਾਨ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਹ ਵੀਡੀਓ ਭਾਈ ਗੁਰਦਾਸ ਕਾਲਜ ਸੰਗਰੂਰ ਦੀ ਦੱਸੀ ਜਾ ਰਹੀ ਹੈ।

ਵਾਇਰਲ ਹੋ ਰਹੀ ਵੀਡੀਓ ਚ ਕੁਝ ਨੌਜਵਾਨ ਖੁਦ ਨੂੰ ਕਸ਼ਮੀਰ ਦੇ ਦੱਸ ਰਹੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਯੂਪੀ ਦੇ ਕੁਝ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਸਾਡੀ ਮਦਦ ਕੀਤੀ ਜਾਵੇ। ਵੀਡੀਓ ’ਚ ਸਾਮਾਨ ਵੀ ਬਿਖਰਿਆ ਹੋਇਆ ਦੇਖਿਆ ਜਾ ਸਕਦਾ ਹੈ।

ਵਾਇਰਲ ਵੀਡੀੋਓ

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਭਾਰਤ ਪਾਕਿਸਤਾਨ ਵਿਚਾਲੇ ਹੋਏ ਟੀ-20 ਮੈਚ ਤੋਂ ਬਾਅਦ ਇਹ ਹੰਗਾਮਾ ਹੋਇਆ ਹੈ। ਭਾਰਤ ਵੱਲੋਂ ਪਾਕਿਸਤਾਨ ਤੋਂ ਮੈਚ ਹਾਰਨ ਤੋਂ ਬਾਅਦ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ। ਵੀਡੀਓ ’ਚ ਕੁਝ ਨੌਜਵਾਨਾਂ ਨੂੰ ਹੱਥ ’ਚ ਡੰਡੇ ਲਏ ਹੋਏ ਇੱਕ ਕਮਰੇ ਦੇ ਬਾਹਰ ਖੜੇ ਹੋਏ ਦੇਖਿਆ ਜਾ ਸਕਦਾ ਹੈ।

ਹਾਲਾਂਕਿ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਫਿਲਹਾਲ ਇਹ ਵਾਇਰਲ ਹੋ ਰਹੀ ਵੀਡੀਓ ਕਦੋ ਦੀ ਹੈ ਇਸਦੀ ਈਟੀਵੀ ਭਾਰਤ ਪੁਸ਼ਟੀ ਨਹੀਂ ਕਰਦਾ ਹੈ।

ਇਹ ਵੀ ਪੜੋ: ਸਰਵਨ ਸਿੰਘ ਨੇ ਫਾਹਾ ਲਗਾਕੇ ਕੀਤੀ ਖੁਦਕੁਸ਼ੀ

ABOUT THE AUTHOR

...view details