ਪੰਜਾਬ

punjab

By

Published : Jun 7, 2023, 6:17 PM IST

ETV Bharat / state

ਸੰਗਰੂਰ ਦੇ ਗੁਰੂਦੁਆਰਾ ਸ੍ਰੀ ਮਸਤੂਆਣਾ ਸਾਹਿਬ ਦੇ ਮੁੱਖ ਮਾਰਗ 'ਤੇ ਪਿੰਡ ਵਾਲਿਆਂ ਨੇ ਲਾਇਆ ਧਰਨਾ

ਸੰਗਰੂਰ ਵਿਖੇ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਦੇ ਨਜ਼ਦੀਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖੇ ਸਾਲ ਹੋਣ ਵਾਲਾ ਹੈ ਪਰ ਹਾਲੇ ਕੰਮ ਸ਼ੁਰੂ ਨਹੀਂ ਹੋਇਆ ਹੈ। ਇਸਨੂੰ ਲੈ ਕੇ ਪਿੰਡ ਵਾਲਿਆਂ ਨੇ ਧਰਨਾ ਲਾਇਆ ਹੈ।

villagers staged dharna on main road of Gurudwara Sri Mastuana Sahib of Sangrur
ਸੰਗਰੂਰ ਦੇ ਗੁਰੂਦੁਆਰਾ ਸ੍ਰੀ ਮਸਤੂਆਣਾ ਸਾਹਿਬ ਦੇ ਮੁੱਖ ਮਾਰਗ 'ਤੇ ਪਿੰਡ ਵਾਲਿਆਂ ਨੇ ਲਾਇਆ ਧਰਨਾ

ਧਰਨੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ।

ਸੰਗਰੂਰ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਗਰੂਰ ਵਿਖੇ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਦੇ ਨਜ਼ਦੀਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖੇ ਨੂੰ ਅੱਜ ਪੂਰੇ ਨੌਂ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ। ਹਾਲੇ ਵੀ ਕਾਲਜ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ, ਜਿਸ ਕਾਰਨ ਉਨ੍ਹਾਂ ਨਾਲ ਲਗਦੇ ਪਿੰਡ ਵਾਲਿਆਂ ਦੇ ਰਹਿਣ ਵਾਲੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਤਕਰੀਬਨ ਦੋ ਮਹੀਨੇ ਪਹਿਲਾਂ ਮੰਡਲ ਲੌਂਗੋਵਾਲ ਦੇ ਵਿੱਚ ਕਿਸਾਨ ਸੰਗਠਨਾਂ ਵੱਲੋਂ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਮੂਹਰੇ ਧਰਨਾ ਲਗਾਇਆ ਗਿਆ ਸੀ। ਦੋ ਮਹੀਨੇ ਧਰਨਾ ਚੱਲਣ ਤੋਂ ਬਾਅਦ ਐਸਜੀਪੀਸੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਸਨ।

ਕੀ ਬੋਲੇ ਪਿੰਡ ਵਾਲੇ :ਜਾਣਕਾਰੀ ਮੁਤਾਬਿਕ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਲਿਆਂ ਨੇ ਧਰਨਾ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਜਦੋਂ ਤੱਕ ਕਾਲਜ ਦੀਆਂ ਨੀਹਾਂ ਨਹੀਂ ਭਰੀਆਂ ਜਾਣਗੀਆਂ, ਇਹ ਧਰਨਾ ਜਾਰੀ ਰਹੇਗਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ਇਸ ਕਾਲਜ ਬਰਨਾਲਾ ਨੌਜਵਾਨਾਂ ਦਾ ਭਵਿੱਖ ਉਜਵਲ ਹੋਵੇਗਾ ਅਤੇ ਨਾਲ ਲਗਦੇ ਪਿੰਡ ਵਾਸੀਆਂ ਨੂੰ ਵੀ ਰੋਜ਼ਗਾਰ ਮਿਲੇਗਾ।

ਦੂਜੇ ਪਾਸੇ ਜਸਵੰਤ ਸਿੰਘ ਖਹਿਰਾ ਅਕਾਲ ਕੌਂਸਲ ਦੇ ਸਕੱਤਰ ਨਾਲ ਗੱਲ ਕਰਦੇ ਹੋਏ ਕਹਿਣਾ ਸੀ ਕਿ ਸਾਡੇ ਵੱਲੋਂ ਕੋਈ ਵੀ ਕਮੀ ਪੇਸ਼ੀ ਨਹੀਂ ਰਹਿੰਦੀ ਹੁਣ ਜੋ ਦੀ ਪਰੇਸ਼ਾਨੀ ਆ ਰਹੀ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਸਮੱਸਿਆ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਸਾਨੂੰ ਅਜੇ ਕੁਝ ਹੋਰ ਸਮਾਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮੀਟਿੰਗਾਂ ਨਾਲ ਹੋ ਰਹੀਆਂ ਹਨ।

ABOUT THE AUTHOR

...view details