ਧੂਰੀ: 4 ਹਫ਼ਤਿਆਂ ਵਿੱਚ ਨਸ਼ੇ (Drugs) ਦੇ ਖ਼ਤਮੇ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ (Congress Government) ਦੇ ਦਾਅਵੇ ਖੋਲ੍ਹੇ ਸਾਬਿਤ ਹੋ ਰਹੇ ਹਨ। ਪਿਛਲੇ ਸਾਢੇ ਚਾਰ ਸਾਲਾਂ ਦੇ ਸਮੇਂ ਵਿੱਚ ਕਾਂਗਰਸ ਸਰਕਾਰ ਪੰਜਾਬ ਵਿੱਚੋਂ ਨਸ਼ਾ (Drugs) ਤਾਂ ਨਹੀਂ ਖ਼ਤਮ ਕਰ ਸਕੀ, ਪਰ ਨਸ਼ਾ (Drugs) ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਦੀ ਅੱਧੀ ਜਵਾਨੀ ਖ਼ਤਮ ਕਰ ਚੁੱਕਿਆ ਹੈ, ਪਰ ਨਸ਼ੇ ਦੇ ਸਤਾਗਰ ਖੁੱਲ੍ਹੇ ਆਮ ਘੁੰਮ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਧੂਰੀ ਤੋਂ ਸਾਹਮਣੇ ਆਇਆ ਹੈ। ਜਿੱਥੇ ਨਸ਼ਾ ਤਸਕਰ (Drug smugglers) ਦੀ ਗ੍ਰਿਫ਼ਤਾਰੀ ਨੂੰ ਲੈਕੇ ਪਿੰਡ ਵਾਸੀਆ ਵੱਲੋਂ ਧਰਨਾ ਲਾਇਆ ਗਿਆ ਹੈ।
ਕੱਕੜਵਾਲ ਚੌਂਕ ਦੇ ਵਿੱਚ ਸੁਲਤਾਨਪੁਰ ਪਿੰਡ ਦੇ ਲੋਕਾਂ ਅਤੇ ਹੋਰ ਇਲਾਕੇ ਦੇ ਲੋਕਾਂ ਵੱਲੋਂ ਧਰਨਾ ਲਾਇਆ ਗਿਆ ਹੈ। ਇਨ੍ਹਾਂ ਲੋਕਾਂ ਦਾ ਮੰਗ ਹੈ ਕਿ ਪੁਲਿਸ ਨਸ਼ਾ ਤਸਕਰਾਂ (Drug smugglers) ਗ੍ਰਿਫ਼ਤਾਰ ਕਰੇ। ਇਸ ਮੌਕੇ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ (police) ਨੂੰ ਬਾਰ-ਬਾਰ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਪੁਲਿਸ (police) ਇਨ੍ਹਾਂ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ।
ਧਰਨਾ ਦੇ ਰਹੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ (police) ਵੀ ਇਨ੍ਹਾਂ ਤਸਕਰਾਂ ਨਾਲ ਮਿਲੀ ਹੋਈ ਹੈ। ਅਤੇ ਮਿਲੀ ਭੁਗਤ ਨਾਲ ਹੀ ਨਸ਼ਾ ਤਸਕਰ (Drug smugglers) ਖੁੱਲ੍ਹੇ ਆਮ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਕਰ ਰਹੇ ਹਨ।