ਸੰਗਰੂਰ: ਸੰਗਰੂਰ ਪਹੁੰਚੇ ਸਾਬਕਾ ਐਮਪੀ ਵਿਜੇ ਸਾਂਪਲਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਆਉਣ ਵਾਲੀਆਂ ਲੋਕ ਸਭਾ 2024 ਦੀਆਂ ਚੋਣਾਂ ਵਿੱਚ ਵੀ ਭਾਜਪਾ ਦੀ ਸਰਕਾਰ ਹੀ ਬਣੇਗੀ। ਦਰਅਸਲ ਮੱਧ ਪ੍ਰਦੇਸ਼ ਰਾਜਸਥਾਨ ਅਤੇ ਛੱਤੀਸਗੜ੍ਹ ਵਿਖੇ ਭਾਜਪਾ ਦੀ ਹੋਈ ਜਿੱਤ ਨੂੰ ਲੈ ਸਾਂਪਲਾ ਉਤਸ਼ਾਹਿਤ ਨਜ਼ਰ ਆਏ। ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਦਾ ਪੈਸਾ ਐਮਪੀ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਖਰਚ ਖਰਚ ਕਰਕੇ ਬਰਬਾਦ ਕਰ ਚੁਕੀ ਹੈ ਇਸ ਤਰ੍ਹਾਂ ਹੀ ਆਪ ਆਪਣੀ ਬਰਬਾਦੀ ਦੀ ਵਜ੍ਹਾ ਬਣੇਗੀ।
ਪੰਜਾਬ ਦੀ ਜਨਤਾ ਦਾ ਪੈਸੇ ਉਜਾੜ ਕੇ ਦੱਸਣ ਦੀ ਕੋਸ਼ਿਸ਼ :ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਬਾਕੀ ਰਾਜਾਂ ਵਿੱਚ ਪੰਜਾਬ ਦੀ ਜਨਤਾ ਦਾ ਪੈਸੇ ਉਜਾੜ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਪ ਹੋਰਨਾਂ ਰਾਜਾਂ ਦਾ ਵਿਕਾਸ ਕਰੇਗੀ। ਪਰ ਲੋਕ ਸਿਆਣੇ ਨਿਕਲੇ ਅਤੇ ਲੋਕਾਂ ਨੇ ਫਿਰ ਵੀ ਇਹਨਾਂ ਦੀ ਗੱਲ ਨਾ ਸੁਣਦੇ ਹੋਏ ਭਾਜਪਾ ਨੂੰ ਚੁਣ ਭਾਜਪਾ ਦੀ ਸਰਕਾਰ ਬਣਾਈ। ਉਥੇ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਦਾ ਪੈਸਾ ਗਲਤ ਢੰਗ ਨਾਲ ਖਰਚ ਕੇ ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇੰਨਾ ਸਟੇਟਾਂ ਦੇ ਵਿੱਚ ਸਿਰਫ 1% ਵੋਟ ਵੀ ਪੂਰੀ ਨਹੀਂ ਮਿਲੀ ਜੋ ਕਿ ਸ਼ਰਮਨਾਕ ਹੈ।
- Punjab Weather: ਮੌਸਮ ਵਿੱਚ ਬਦਲਾਅ, ਗੱਡੀਆਂ ਦੀ ਰਫ਼ਤਾਰ ਮੱਠੀ ਕਰੇਗੀ ਧੁੰਦ, ਤਾਪਮਾਨ 'ਚ ਆਵੇਗੀ ਗਿਰਾਵਟ
- SGPC Meeting : SGPC ਦਫਤਰ ਵਿੱਚ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਬਣਾਏ ਗਏ ਵਫਦ ਦੀ ਮੀਟਿੰਗ, ਹਰਮੀਤ ਕਾਲਕਾ ਵੀ ਪਹੁੰਚੇ
- ਮੋਹਾਲੀ 'ਚ ਪਿਟਬੁੱਲ ਕੁੱਤਿਆਂ ਨੇ ਔਰਤ 'ਤੇ ਕੀਤਾ ਹਮਲਾ, ਇੱਕ ਘੰਟੇ ਤੱਕ ਨੋਚਦੇ ਰਹੇ ਕੁੱਤੇ, ਔਰਤ ਗੰਭੀਰ ਰੂਪ ਵਿੱਚ ਹੋਈ ਜ਼ਖ਼ਮੀ