ਪੰਜਾਬ

punjab

ETV Bharat / state

ਸੰਗਰੂਰ: ਹਵਾਈ ਫ਼ਾਇਰ ਕਰਨ ਵਾਲੇ ਕਾਂਗਰਸੀ ਆਗੂ ਨੇ ਮੰਗੀ ਮੁਆਫ਼ੀ - sangrur

ਸੰਗਰੂਰ ਦੇ ਪਿੰਡ ਦਿੜ੍ਹਬਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਜੈਬ ਸਿੰਘ ਰਟੋਲਾਂ ਵੱਲੋਂ ਹਵਾਈ ਫਾਇਰ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸੀ ਆਗੂ ਨੇ ਮੁਆਫ਼ੀ ਮੰਗ ਲਈ ਹੈ।

ਅਜੈਬ ਸਿੰਘ ਰਟੋਲਾਂ
ਅਜੈਬ ਸਿੰਘ ਰਟੋਲਾਂ

By

Published : Feb 9, 2020, 10:48 AM IST

ਸੰਗਰੂਰ: ਪਿੰਡ ਦਿੜ੍ਹਬਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਜੈਬ ਸਿੰਘ ਰਟੋਲਾਂ ਦੀ ਗੋਲੀਆਂ ਚਲਾਉਣ ਦੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਰਟੋਲ ਹਵਾਈ ਫਾਇਰ ਕਰਦੇ ਨਜ਼ਰ ਆ ਰਹੇ ਹਨ।

ਵੀਡੀਓ

ਵਾਇਰਲ ਹੋਈ ਵੀਡੀਓ 'ਤੇ ਸਫ਼ਾਈ ਦਿੰਦਿਆਂ ਅਜੈਬ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪੋਤੀ ਦੇ ਵਿਆਹ ਦੀ ਖ਼ੁਸ਼ੀ ਵਿੱਚ ਆਪਣੇ ਲਾਇਸੈਂਸੀ ਪਿਸਟਲ ਤੋਂ ਫਾਇਰਿੰਗ ਕੀਤੀ। ਜੇਕਰ ਫਾਇਰਿੰਗ ਕਰਨ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਹੋਈ ਹੈ, ਤਾਂ ਉਹ ਮੁਆਫ਼ੀ ਮੰਗਦੇ ਹਨ।

ਰਟੋਲਾਂ ਨੇ ਕਿਹਾ ਕਿ ਇਹ ਵੀਡੀਓ ਸੰਗਰੂਰ ਦੇ ਸੁਨਾਮ ਦਾ ਹੈ, ਤੇ ਉਨ੍ਹਾਂ ਦੀ ਪੋਤੀ ਦੇ ਵਿਆਹ ਦੀ ਖੁਸ਼ੀ 'ਤੇ ਫ਼ਾਇਰਿੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਵੀਡੀਓ ਪੁਰਾਣਾ ਹੈ, ਤੇ ਉਨ੍ਹਾਂ ਨੇ ਫਾਇਰਿੰਗ ਕਰਕੇ ਕਿਸੇ ਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਖ਼ੁਸ਼ੀ ਜਾਹਿਰ ਕੀਤੀ ਹੈ।

ਉੱਥੇ ਇਸ ਪੂਰੇ ਮਾਮਲੇ 'ਚ ਸੰਗਰੂਰ ਦੇ ਐਸਪੀਡੀ ਨੇ ਦੱਸਿਆ ਕਿ ਇਸ ਵੀਡੀਓ ਨੂੰ ਧਿਆਨ ਦੇ ਵਿੱਚ ਲਿਆਇਆ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details